ਸੂਰਜ ਤਲੀਆਂ ਤੇ ਰੱਖ ਰੱਖ ਉਡੀਕਿਆ ਤੈਨੂੰ ,<>.....

ਸੂਰਜ ਤਲੀਆਂ ਤੇ ਰੱਖ ਰੱਖ ਉਡੀਕਿਆ ਤੈਨੂੰ ,
ਕਿਤੋਂ ਖਬਰ਼ ਤਾਂ ਮਿਲਦੀ ਤੇਰੇ ਆਉਣ ਦੀ ਯਾਰਾ,

ਤੈਨੂੰ ਰਾਹਾਂ `ਚ ਉਡੀਕਦੇ ਰਾਹ ਅਸੀਂ ਬਣ ਗਏ ,
ਨੈਣੀ ਲੱਗੀ ਰਹੀ ਬੇਰੁੱਤੀ ਝੜੀ ਸਾਉਣ ਦੀ ਯਾਰਾ ,

ਹੱਸਣਾ ਜਿੰਦਾਦਿਲੀ ਦੀ ਨਿਸਾਨੀ ਹੁੰਦੀ ਏ ਸ਼ਾਇਦ ,
ਅਸੀਂ ਹੱਸਦੇ ਹਾਂ ਗਮ ਨੂੰ ਛਪਾਉਣ ਲਈ ਯਾਰਾ ,

ਉਸਦੇ ਦਿਲ ਵਿੱਚ ਕਿੰਨੇ ਸ਼ੇਕ ਨੇ ਕਿਸੇ ਤੱਕੇ ਹੀ ਨਾ,
ਮਜਬੂਰ ਸੀ ਵੰਝਲ਼ੀ ਬਿਰਹੋਂ ਗਾਉਣ ਲਈ ਯਾਰਾ ,

ਸ਼ਾਇਦ ਸਾਡੇ ਹਿੱਸੇ ਦਾ ਤਾਂ ਉਹ ਚੰਨ ਵੀ ਨੇ ਖਾ ਗਏ,
ਕਿੱਥੋਂ ਤੱਕਦਾ ਮੈਂ ਚੰਨ ਈਦ ਮਨਾਉਣ ਲਈ ਯਾਰਾ ,

ਜੈਲੀ ਨੈਣਾਂ ਨੇ ਅਸ਼ਕ ਦਿੱਤੇ ਮੇਰੇ ਹਰਫਾ਼ਂ ਨੂੰ ਉਧਾਰੇ ,
ਮੈਂ ਕਰਦਾ ਰਿਹਾ ਕੋਸ਼ਿਸ ਜਖਮ ਮਿਟਾਉਣ ਲਈ ਯਾਰਾ
 
Top