ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜ&#2

ਬਨਾਓਟੀ ਜਿਹੀ ਵਾਲਾਂ ਚ ਪਾ ਕੇ ਗੁੱਤ ਨੀ ਕੁੜੀਏ,
ਚੱਲੀ ਸੀ ਪੱਟਣ ਜੱਟ ਦਾ ਪੁੱਤ ਨੀ ਕੁੜੀਏ,
ਸਾਡੇ ਵਿੱਚ ਨੌਹਾਂ ਦੇ,ਬਿੱਲੋ ਜੋ ਤੂੰ ਕਰੇਂ ਚਤੁਰਾਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

ਕਾਲਜ ਦੀ ਕੰਟੀਨ ਚ ਕਹਿੰਦੀ ਖਾਤਾ ਆਪਣਾ ਸਾਂਝਾ,
ਓਹ ਬਣਦੀ ਸੀ ਭੈਣ ਹੀਰ ਦੀ,ਮੈਂ ਅਖਵਾਉਂਦਾ ਰਾਂਝਾ,
ਤੂੰ ਸੋਚਿਆ ਪੱਟ ਲਿਆ ਪੱਟੂ,ਜ਼ੁਲਫ਼ਾਂ ਦੇ ਜਾਲ ਵਿਛਾ ਕੇ,
ਤੇਰੀ ਸਹੇਲੀ ਨੂੰ ਮਿਲਦਾ ਸੀ,ਮੈਂ ਵੀ ਤੈਥੋਂ ਅਖ ਬਚਾ ਕੇ,
ਪੁਛ ਕੇ ਤਾ ਵੇਖ ਓਹਨੂੰ ਕਿੰਨੀਆਂ ਫ਼ਿਲਮਾਂ ਚੰਡੀਗੜ੍ਹ ਦਿਖਾਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

ਯਾਦ ਕਰ ਓਹ ਵੇਲਾ ਜਦ ਸ਼ੋਪਿੰਗ 17 ਵਿਚ ਸੀ ਹੁੰਦੀ,
ਤੇਰੀ ਨਿਗਾਹ ਬਟੁਏ ਮੇਰੇ ਤੇ, ਤੇ ਮੇਰੀ SALESGIRL ਤੇ ਹੁੰਦੀ,
ਤੂੰ ਤੁਰ ਜਾਂਦੀ ਝੋਲਾ ਭਰ ਕੇ,ਯਾਰਾਂ ਨੂੰ ਕਰਕੇ ਖਾਲੀ,
ਯਾਰਾਂ ਨੇ ਵੀ ਲਾ ਕੇ ਸਕੀਮਾਂ,ਜੁਗਤ ਨਵੀਂ ਫ਼ੇਰ ਬਣਾ ਲਈ,
ਤੈਨੂੰ chocolate gift ਕਰ ਦਿੰਦਾ,ਜੋ ਤੇਰੀ ਸਹੇਲੀ ਵੱਲੋਂ ਸੀ ਆਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

ਸਾਲ ਸਾਰਾ ਕਿਤਾਬ ਨਾ ਦੇਖੀ,ਦਿਨ ਪੇਪਰਾਂ ਦੇ ਆਏ,
ਲ਼ੋਕੀ ਫ਼ਿਰਨ Revision ਕਰਦੇ ,ਸਾਨੂੰ ਨਾ Syllabus ਥਿਆਏ,
OPEN School ਚੋਂ ਦਸਵੀਂ ਤੂੰ,ਕਿਥੋਂ MCA ਨਾਲ ਮੱਥਾ ਲਾਇਆ,
ਬੇਕਦਰੇ ਸਾਡੀ ਕਦਰ ਨਾ ਜਾਣੀ,ਜਿਹਨੇ ਤੈਨੂੰ ਪਾਸ ਕਰਾਇਆ,
ਹੁਣ ਫ਼ੁਕਰੀ ਬਣ ਭੁੱਲ ਗਈ,ਪਰਚੀਆਂ ਜੋ ਮੈਂ ਤੈਨੂੰ ਪਹੁੰਚਾਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

ਤੇਰੇ ਲਈ ਯਾਰਾ ਜਾਨ ਵੀ ਹਾਜ਼ਿਰ,ਤੇਰੇ ਫ਼ੋਕੇ ਵਾਦੇ ਸਾਰੇ,
ਤੈਨੂੰ ਟਿਕਾਉਣ ਲਈ ਗੱਪਣੇ,ਮੈਂ ਵੀ 100-100 ਫ਼ੈਂਟਰ ਮਾਰੇ,
ਤੂੰ ਨੀਅਤ ਦੀ ਖੋਟੀ ਮੈਂ ਮਨ ਦਾ ਖੋਟਾ,ਜੋੜੀ ਰੱਬ ਬਣਾਈ,
ਕਹਿੰਦੀ ਮੈਂ 1000 ਦੀ ਮੁੰਦਰੀ,ਤੇਰੇ 5 ਦੇ ਛੱਲੇ ਨਾਲ ਵਟਾਈ,
ਤੇਰੀ ਸਹੇਲੀ ਨੇ ਸਭ ਦੱਸ ਤਾ,10 ਦੀਆਂ 3 ਮੇਲੇ ਚੋਂ ਲਿਆਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

5 ਦਾ ਸਮੋਸਾ,15 ਦਾ ਕੋਲਾ,ਤੇ 4 ਦੀ ਪੈਟੀ ਖਵਾਉਂਦਾ,
24 ਰੁਪਈਏ ਖਰਚ ਆਸਿਕ,ਮਸ਼ੂਕ ਦੀ ਐਸ਼ ਕਰਾਉਂਦਾ,
ਕੁੜੀਆਂ ਲਈ ਵੀ Boyfriend ਹੁਣ Trend ਜੇਹਾ ਬਣਦਾ ਜਾਵੇ,
ਇਸ਼ਕ ਮਿਜ਼ਾਜੀ ਵਿਚ ਰੁੜਿਆ ਬੰਦਾ ਮਰਿਆਦਾ ਭੁੱਲੀ ਜਾਵੇ,
ਹਾਸੇ ਹਾਸੇ ਵਿੱਚ ਯਾਰੋ ਗੱਲਾਂ "ਢੀਡਸੇ" ਸੱਚ ਸੁਣਾਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|

ਯਾਰੋ ਓਹ ਕਦੇ ਵੀ ਨਿਭਦੀਆਂ ਨਹੀਂ ਜੋ ਹੋਣ ਸ਼ੋਂਕ ਨੂੰ ਲਾਈਆਂ
ਯਾਰੋ ਓਹ ਕਦੇ ਵੀ ਨਿਭਦੀਆਂ ਨਹੀਂ ਜੋ ਅੱਲੜ੍ਹਪੁਣੇ ਵਿਚ ਲਾਈਆਂ,
ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁੜਾਈਆਂ|


edited by manpreetdhindsa on July 3rd, 2010
 
Re: ਓਹ ਕਹਿੰਦੀ ਹੁਣ ਨਿਭਦੀ ਨਹੀਂ ਯਾਰਾ ਕਰ ਲੈ ਮੋੜ-ਮੁ&#2652

:p hehehhehehe lagdaa sara hisaab rakhiya eess munde ne laliyaa nu hisab kitab ch piche chadd ta ;)
 
Top