ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,

Mansewak

Member
ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,
ਕਾਹਤੋਂ ਘੂਰਦਾ ਏ ਯਾਰਾ, ਕੁੜੀ ਕੱਲੀ ਦੇ ਵੱਲ...

ਇਹ ਤਾਂ ਜੱਗ ਨੂੰ ਚਲਾਵੇ, ਸਦਾ ਪਿਆਰ ਹੀ ਵਖਾਵੇ.,
ਲੰਮ੍ਹੇ ਜਿੰਦਗੀ ਦੇ ਪੈਂਡੇ, ਤੇਰਾ ਸਾਥ ਵੀ ਨਿਭਾਵੇ.,
ਫਿਰ ਕਿਊਂ ਸੁੱਟੇ ਮਾੜੇ ਬੋਲ, ਮਾਪਿਆਂ ਦੀ ਧੀ, ਝੱਲੀ ਦੇ ਵੱਲ..,
ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,
ਕਾਹਤੋਂ ਘੂਰਦਾ ਏ ਯਾਰਾ, ਕੁੜੀ ਕੱਲੀ ਦੇ ਵੱਲ...

ਹੁਣ ਕਿੰਨਾਂ ਘਰ ਬੈਠਾਵਣ ਮਾਪੇ, ਕਿਉਂ ਨੀ ਮੁੱਕਦੇ ਤੇਰੇ ਸਿਆਪੇ..,
ਗੰਦ ਹੀ ਘੋਲੇ, ਜਨਵਰ ਜਾਪੇ..,ਸਾਹਮਣੇ ਹੋ-ਹੋ ਨਿਗਾਹ ਟਿਕਾਵੇਂ..
ਜਿਵੇਂ ਟਿਕਾਵੇ ਕੋਈ ਜੱਟ, ਪੈਲੀ ਮੱਲੀ ਦੇ ਵੱਲ..,
ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,
ਕਾਹਤੋਂ ਘੂਰਦਾ ਏ ਯਾਰਾ, ਕੁੜੀ ਕੱਲੀ ਦੇ ਵੱਲ...

ਅੱਖਰ ਨਾ ਅਖਬਾਰ ਹੀ ਕੋਈ., ਪੜਣੇ ਦਾ ਸਵਾਲ ਨਾ ਕੋਈ..,
ਤੂੰ ਹੀਰਾਂ ਦੇ ਕਿੱਸੇ ਪੜਦੈਂ., ਪੜੇ ਝਾਂਸੀ ਦੀ ਤਲਵਾਰ ਨਾ ਕੋਈ.,
ਚੰਡੀ ਵੀ ਏ, ਝਾਂਸੀ ਵੀ ਏ., ਸਹਾਦਤਾਂ ਲਈ ਬਣੀ ਫਾਂਸੀ ਵੀ ਏ.,
ਇਹਦੇ ਰੂਪ ਬਦਲਾਉਣ ਤੋਂ ਪਹਿਲਾਂ, ਨਿਗਾਹ ਮਾਰ ਲੈ ਭੁੱਜਦੀ ਛੱਲੀ ਦੇ ਵੱਲ.,
ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,
ਕਾਹਤੋਂ ਘੂਰਦਾ ਏ ਯਾਰਾ, ਕੁੜੀ ਕੱਲੀ ਦੇ ਵੱਲ...

ਚੰਗੇ ਘਰ ਦੀ ਪਹਿਚਾਣ ਨਾ ਕੋਈ, ਔਰਤ ਦਾ ਸਨਮਾਨ ਨਾ ਕੋਈ.,
ਆਪਣਿਆਂ ਨੂੰ ਤੂੰ ਸਾਂਭ ਕੇ ਰੱਖੇ, ਦੂਜਿਆਂ ਨੂੰ ਤੂੰ ਮੁੜ-ਮੁੜ ਤੱਕੇ.,
ਖੋਰੇ ਭੋਰਾ ਸੋਝੀ ਪੈਜੇ., "ਮਾਹਲ" ਰੱਖ ਲੈ ਚਿੱਤ ਤਸੱਲੀ ਦੇ ਵੱਲ..,
ਕਿਸੇ ਨੂੰ ਤੇ ਰੱਖ ਨਜਰ ਸਵੱਲੀ ਦੇ ਵੱਲ.,
ਕਾਹਤੋਂ ਘੂਰਦਾ ਏ ਯਾਰਾ, ਕੁੜੀ ਕੱਲੀ ਦੇ ਵੱਲ...:)
 
Top