ਬਾਣੀਆ ਤੁਰ ਪਿਆ ਹੱਟੀ ਨੂੰ ਤੇ ਜੱਟ ਕਹੀ ਵੱਲ ਹੋ ਗਿਆ &

KARAN

Prime VIP
ਡੋਲੂ ਟੰਗ ਕੇ ਹੈਂਡਲ ਉੱਤੇ
ਪੈਰ ਮਾਰਕੇ ਪੈੰਡਲ ਉੱਤੇ
ਚੜ ਗਿਆ ਏ ਜੱਟ ਸੈਕਲ ਉੱਤੇ
ਕੱਚੀ ਪਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਜੱਟ ਲਈ ਰੋਟੀ ਸਾਗ ਜ਼ਰੂਰੀ
ਬਾਣੀਏ ਦੇ ਲਈ ਲਾਭ ਜ਼ਰੂਰੀ
ਜੱਟ ਨੂ ਘਾਟੇ ਵਾਧੇ ਦਾ ਨਹੀਂ
ਬਾਣੀਏ ਲਈ ਹਿਸਾਬ ਜ਼ਰੂਰੀ
ਜੱਟ ਨੂੰ ਫਿਕਰ ਜ਼ਮੀਨ ਦਾ
ਬਾਣੀਆ ਲਾਲ ਬਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਦੋ ਧੀਆਂ ਤੇ ਇੱਕ ਹੈ ਪੁੱਤਰ
ਕਰਜ਼ਾ ਵੀ ਹੁਣ ਜਾਊ ਉੱਤਰ
ਬਾਬਾ ਨਾਨਕ ਦੇਈ ਜਾਂਦਾ
ਡੰਗਰ ਵੱਛਾ ਰੋਟੀ ਟੁੱਕਰ
ਬਾਣੀਆ ਚੱਬੇ ਬ੍ਰੈਡਾਂ ਨੂੰ
ਜੱਟ ਦੁਧ ਦਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ

ਮੈਂ ਕੀ ਲੈਣਾ ਮਹਿਲ ਬਣਾ ਕੇ
ਵਿੱਚ ਬਰਾਂਡੇ ਟੈਲ ਲੁਆਕੇ
ਸਿੱਧਾ ਸਾਦਾ ਘਰ ਛੱਤੂੰਗਾ
ਡੰਗਰਾਂ ਲਈ ਛਪਰੈਲ ਲੁਆ ਕੇ
ਪਿਛਲੇ ਹੜ੍ਹ ਵਿੱਚ ਡਿੱਗ ਪਈ ਸੀ
ਉਸ ਕੰਧ ਢਹੀ ਵੱਲ ਹੋ ਗਿਆ ਏ
ਬਾਣੀਆ ਤੁਰ ਪਿਆ ਹੱਟੀ ਨੂੰ
ਤੇ ਜੱਟ ਕਹੀ ਵੱਲ ਹੋ ਗਿਆ ਏ .............

Zaildar Pargat Singh
 
Re: ਬਾਣੀਆ ਤੁਰ ਪਿਆ ਹੱਟੀ ਨੂੰ ਤੇ ਜੱਟ ਕਹੀ ਵੱਲ ਹੋ ਗਿ&#256

ਬਹੁੱਤ ਵਧੀਆ ਜੀ
 

riskyjatt

Risky Jatt
Re: ਬਾਣੀਆ ਤੁਰ ਪਿਆ ਹੱਟੀ ਨੂੰ ਤੇ ਜੱਟ ਕਹੀ ਵੱਲ ਹੋ ਗਿ&#256

boht wadiya ..........
 
Re: ਬਾਣੀਆ ਤੁਰ ਪਿਆ ਹੱਟੀ ਨੂੰ ਤੇ ਜੱਟ ਕਹੀ ਵੱਲ ਹੋ ਗਿ&#256

Kaimzzz
 
Top