ਦਰਦ ਤੇਰਾ ਨਾਲ ਸੀਨੇ ਲਾਉਣਾ ਤਾਂ ਇਕ ਫ਼ਰਜ਼ ਸੀ

sarb49066

Member
ਦਰਦ ਤੇਰਾ ਨਾਲ ਸੀਨੇ ਲਾਉਣਾ ਤਾਂ ਇਕ ਫ਼ਰਜ਼ ਸੀ,
ਪੂਰਾ ਕਰਨਾ ਸੀ ਕਿਸੇ, ਮੈ ਕਰ ਗਿਆ ਓ ਯਾਰਾ.
ਇਕ ਤੀਰ ਜੋ ਤੂੰ ਛੱਡਿਆ ਸੀ ਹੁਸਨ ਦੀ ਕਮਾਨ ਤੋਂ,
ਇਸ ਨੂੰ ਕਿਸੇ ਜ਼ਰਨਾ ਸੀ, ਮੈਂ ਜ਼ਰ ਗਿਆ ਓ ਯਾਰਾ.
ਤੇਰਾ ਪਿਆਲਾ ਖਾਲੀ ਰਹਿ ਗਿਆ ਹੰਝੂਆਂ ਦੀ ਘਾਟ ਤੋਂ,
ਇਸ ਨੂੰ ਕਿਸੇ ਭਰਨਾ ਸੀ, ਮੈਂ ਭਰ ਗਿਆ ਓ ਯਾਰਾ.
ਤੇਰੇ ਦਰਦਾਂ ਦਾ ਤੂਫਾਨ ਸੀ ਤੇ ਲੰਮਾ ਸਾਗਰ ਜਿੰਦਗੀ,
ਇਸ ਨੂੰ ਕਿਸੇ ਨੇ ਤਰਨਾ ਸੀ, ਮੈਂ ਤਰ ਗਿਆ ਓ ਯਾਰਾ.
ਤੇਰੀਆਂ ਖਾਹਿਸ਼ਾ ਦੀ ਪੂਰਤੀ ਲਈ ਇਕ ਬਲੀ ਦੀ ਲੋੜ ਸੀ,
ਇਸ ਲਈ ਕਿਸੇ ਮਰਨਾ ਸੀ, ਮੈਂ ਮਰ ਗਿਆ ਓ ਯਾਰਾ.

"ਬਬਲੂ"
 
Top