ਆ ਮਿਲ ਮੇਰਿਆ ਯਾਰਾ

ਕਿੱਥੇ ਆ ਮਿਲ ਵੇ,
ਆ ਮਿਲ ਮੇਰਿਆ ਯਾਰਾ ।

ਅਹਿਨਿਸ ਫਿਰਾਂ ਢੂਢੇਂਦਾ ਤੈਨੂੰ ,
ਹੰਢ ਸਾਰੇ ਦਾ ਸਾਰਾ ,
ਪੜ੍ਹ-ਪੜ੍ਹ ਹੁੱਟਾਂ ਵਿੱਚ ਕਿਤਾਬਾਂ ,
ਵੱਸ ਪਿਆਂ ਅਜੇ ਮੋਹ ਅਜ਼ਾਬਾਂ ,
ਫ਼ਿਰਾਕ ਦੀ ਆਤਿਸ਼ ਜ਼ਾਰਾ ,
ਕਿੱਥੇ ਆ ਮਿਲ ਵੇ,
ਆ ਮਿਲ ਮੇਰਿਆ ਯਾਰਾ ।

ਬ੍ਰਹਮਾ ਬਿਸ਼ਨ ਕਾਲ ਸਭ ਫ਼ਾਨੀ ,
ਬੇਦ ਪੁਰਾਣ ਹਮ ਰਮਜ਼ ਪਛਾਨੀ ,
ਤੂੰ ਇਨ ਥੀਂ ਪਰ੍ਹੇ ਗੱਫ਼ਾਰਾ ,
ਜੀਤ ਜੀਤ ਹਮ ਮੂੰਹ ਕੀ ਖਾਧੀ ,
ਨਾ ਕੋ ਕਾਸਦ, ਨਾ ਕੋ ਹਾਦੀ ,
ਤੂੰ ਆ ਕਰ ਪਾਰ ਉਤਾਰਾ ,
ਕਿੱਥੇ ਆ ਮਿਲ ਵੇ,
ਆ ਮਿਲ ਮੇਰਿਆ ਯਾਰਾ ।

ਨਾ ਮੈਂ ਕਲਿ ਗੁਰੂ ਕਾ ਚੇਲਾ ,
ਨਾ ਮੈਂ ਦੇਵੀ ਦਿਉਤ ਸੁਹੇਲਾਂ ,
ਬਸ ਤੂੰ ਹੀ ਪ੍ਰੀਤਮ ਪਿਆਰਾ ,
ਸੈਣ ਸੂਰ ਗਨਿਕਾ ਸਭ ਧੰਨੇ ,
ਭਜ ਭਜ ਭਗਤਾਂ ਗੇੜ ਵਿਛੁੰਨੇ ,
ਦੋ ਹਰਫ਼ੀਂ ਸ਼ਬਦੁ ਉਚਾਰਾ ,
ਕਿੱਥੇ ਆ ਮਿਲ ਵੇ,
ਆ ਮਿਲ ਮੇਰਿਆ ਯਾਰਾ ।

ਤ੍ਰੈ ਗੁਣ ਨਫ਼ਰ ਖ਼ਾਕ ਕੇ ਮਾਧੋ ,
ਨਿਰਗੁਣ ਕੇ ਗੁਣ ਜਨੋ ਆਰਾਧੋ ,
ਸਤਿਗੁਰੂ ਨਾਮ ਆਹਾਰਾ ,
ਤੂੰ ਨਿਰੰਕਾਰ ਕਰਤਾ ਹਮ ਜਾਹਲ ,
ਮੈਂ ਬੁਦਬੁਦ ਤੂੰ ਅਣਮਿੱਥ ਸਾਹਿਲ ,
ਛੋਹ ਰੋਹੀ ਕਰ ਛੁਟਕਾਰਾ ,
ਕਿੱਥੇ ਆ ਮਿਲ ਵੇ,
ਆ ਮਿਲ ਮੇਰਿਆ ਯਾਰਾ ।

- ਰਾਜ ਕੰਬੋਜ​

Copyright 2006 @ Raj Kamboj,
 
Top