ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#2613

Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓ ਪੁੱਤਰਾਂ ਨੂੰ ਮਾਵਾਂ
ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿੱਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਸਨੂੰ ਖਾ ਗਈਆਂ ਓਹਦੀਆਂ ਛਾਵਾਂ
ਕਬਰਾ ਉਡੀਕਦੀਆਂ ਮੈਨੂੰ
ਜਿਓਂ ਪੁੱਤਰਾਂ ਨੂੰ ਮਾਵਾਂ

ਹਿਜਰਾਂ ’ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆਂ ਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰੇ ਸੀਸ ਚੁੰਮ ਗਏ
ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁੱਖੜੇ ਤੋਂ
ਪਿਆ ਆਪਣਾ ਆਪ ਲੁਕਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਓ ਪੁੱਤਰਾਂ ਨੂੰ ਮਾਵਾਂ
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੇ ਮੇਰਾ ਯਾਰ ਵੱਸਦਾ
ਜਿੱਥੇ ਲੰਘਦੀ ਏ ਪੌਣ ਵੀ ਖਲੋ,
ਨੀ ਓਥੇ ਮੇਰਾ ਯਾਰ ਵੱਸਦਾ

ਨੰਗੇ ਨੰਗੇ ਪੈਰੀਂ ਜਿੱਥੇ ਆਉਣ ਪਰਭਾਤਾਂ,
ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ,
ਜਿੱਥੇ ਚਾਨਣੀ 'ਚ ਨਹਾਵੇ ਖੁਸ਼ਬੋ,
ਨੀ ਓਥੇ ਮੇਰਾ ਯਾਰ ਵੱਸਦਾ

ਜਿੱਥ ਹਨ ਮੰਗੀਆਂ ਚੰਦਨ ਦੀਆਂ ਝੰਗੀਆਂ,
ਫਿਰਨ ਸ਼ੁਆਵਂ ਜਿੱਥੇ ਹੋ ਹੋ ਨੰਗੀਆਂ,
ਜਿੱਥੇ ਦੀਵਿਆਂ ਨੂੰ ਲੱਭਦੀ ਏ ਲੋ,
ਨੀ ਓਥੇ ਮੇਰਾ ਯਾਰ ਵੱਸਦਾ

ਪਾਣੀਆਂ ਦੇ ਪੱਤਣਾਂ ਤੇ ਸਵੇ ਜਿੱਥੇ ਆਥਣ,
ਚੁੰਗੀਆਂ ਮਰੀਵੇ ਜਿੱਥੇ ਮਿਰਗਾਂ ਦਾ ਆਤਨ,
ਜਿੱਥੇ ਬਦੋ ਬਦੀ ਅੱਖ ਪੈਂਦੀ ਰੋ,
ਨੀ ਓਥੇ ਮੇਰਾ ਯਾਰ ਵੱਸਦਾ

ਭੁੱਖੇ ਭਾਣੇ ਸੌਣ ਜਿੱਤੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜਿਹੇ ਕਣਕਾਂ ਦੇ ਦਾਣੇ,
ਜਿੱਥੇ ਦੰਮਾਂ ਵਾਲੇ ਲੈਂਦੇ ਨੇ ਲਕੋ,
ਨੀ ਓਥੇ ਮੇਰਾ ਯਾਰ ਵੱਸਦਾ

ਜਿੱਥੇ ਇਤਰਾਂ ਦੇ ਵਗਦੇ ਨੇ ਚੋ,
ਨੀ ਓਥੇ ਮੇਰਾ ਯਾਰ ਵੱਸਦਾ
ਜਿੱਥੇ ਲੰਘਦੀ ਏ ਪੌਣ ਵੀ ਖਲੋ,
ਨੀ ਓਥੇ ਮੇਰਾ ਯਾਰ ਵੱਸਦਾ
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਉੱਚੀਆਂ ਪਹਾੜੀਆਂ ਦੇ
ਓਹਲੇ ਓਹਲੇ ਸੂਰਜਾ,
ਰਿਸ਼ਮਾ ਦੀ ਲਾਬ ਪਿਆ ਲਾਏ|
ਪੀਲੀ ਪੀਲੀ ਧੁੱਪੜੀ ਨੂੰ
ਭੰਨ ਭੰਨ ਪੋਟਿਆਂ ਥੀਂ,
ਟੀਸੀਆਂ ਨੂੰ ਬਾਂਕੜੀ ਲੁਆਏ|

ਗਿੱਟੇ ਗਿੱਟੇ ਪੌਣਾਂ ਵਿੱਚ
ਵਗਣ ਸੁਘੰਦੀਆਂ ਨੀ,
ਨੀਂਦ ਪਈ ਪੰਖੇਰੂਆਂ ਨੂੰ ਆਏ|
ਸਾਵੇ ਸਾਵੇ ਰੁੱਖਾਂ ਦੀਆਂ
ਝੰਗੀਆਂ ਚ ਕੂਲ੍ਹ ਕੋਈ,
ਬੈਠੀ ਅਲਗੋਜੜੇ ਵਜਾਏ|

ਪਾਣੀਆਂ ਦੇ ਸ਼ੀਸ਼ੇ ਵਿੱਚ
ਮੁੱਖ ਵੇਖ ਕੰਮੀਆਂ ਦੇ,
ਰੋਣ ਪਏ ਨੀ ਪੱਤ ਕੁਮ੍ਲਾਏ|
ਨਿੱਕੇ ਨਿੱਕੇ ਘੁੰਗਰੂ ਨੀ
ਪੋਣ ਬੰਨ ਪੈਰਾਂ ਵਿੱਚ,
ਅੱਡੀਆਂ ਮਰੀਂਦੀ ਟੁਰੀ ਜਾਏ|

ਕੂਲੀਆਂ ਕਰੂੰਬਲਾਂ ’ਤੇ
ਸੁੱਤੇ ਜਲ ਬਿੰਦੂਆਂ ’ਚ,
ਕਿਰਣਾਂ ਨੇ ਦੀਵੜੇ ਜਗਾਏ|
ਆਓਂਦੇ ਜਾਂਦੇ ਰਾਹੀਆਂ ਨੂੰ
ਪਟੋਲੇ ਜੇਹੀ ਸੋਨ ਚਿੜੀ,
ਮਾਰ ਮਾਰ ਸੀਟੀਆਂ ਬੁਲਾਏ|

ਨੀਲੇ ਨੀਲੇ ਅੰਬਰਾਂ ’ਚ
ਉੱਤੇ ਅਬਾਬੀਲ ਕੋਈ,
ਕਿਰਣਾਂ ਦੀ ਕੰਙਣੀ ਪਈ ਖਾਏ|
ਮਿਠੜੀ ਤਰੇਲ ਦੀ
ਛਬੀਲ ਲਾਕੇ ਫ਼ੁੱਲ ਕੋਈ,
ਛਿੱਟ ਛਿੱਟ ਭੌਰਾਂ ਨੂੰ ਪਿਆਏ|

ਬੂਹੇ ਖਲੀ ਤਿਤਲੀ
ਫ਼ਕੀਰਨੀ ਨੂੰ ਮੌਲਸਰੀ,
ਖੈਰ ਪਈ ਸੁਗੰਧੀਆਂ ਦੀ ਪਾਏ|
ਏਸ ਰੁੱਤੇ ਪੀੜ ਨੂੰ
ਪਿਓਂਦ ਲਾ ਦੇ ਹੌਕਿਆਂ ਦੀ,
ਵਾਸਤਾ ਈ ਧੀਆਂ ਦਾ ਨੀ ਮਾਏ|

ਥੱਕੀ ਥੱਕੀ ਪੀੜ ਕੋਈ
ਨੀਝਾਂ ਦੀਆਂ ਡੰਡੀਆਂ ਤੇ,
ਪੋਲੇ ਪੋਲੇ ਔਂਸੀਆਂ ਪਈ ਪਾਏ|
ਟੁੱਤ ਪੈਣਾ ਮਿੱਠਾ ਮਿੱਠਾ
ਬਿਰਹਾ ਨੀ ਅੱਥਰਾ,
ਵਿੱਚੇ ਵਿਚ ਹੱਡੀਆਂ ਨੂੰ ਖਾਏ|

ਸੱਜਣਾਂ ਦੇ ਮੇਲ ਦਾ
ਕਢਾ ਦੇ ਛੇਤੀ ਸਾਹਿਆ ਕੋਈ,
ਚੈਨ ਸਾਡੇ ਦੀਦਿਆਂ ਨੂੰ ਆਏ|
ਸੱਜਣਾ ਦੇ ਬਾਝ ਜੱਗ
ਅਸਾਂ ਲਟਬੌਰੀਆਂ ਨੂੰ,
ਆਖ ਆਖ ਝੱਲੀਆਂ ਬੁਲਾਏ|

ਏਸ ਪਿੰਡ ਕੋਈ ਨਹੀਓਂ
ਸਕਾ ਸਾਡਾ ਅੰਮੀਏ ਨੀ,
ਜਹਿੜਾ ਸਾਡੀ ਪੀੜ ਨੂੰ ਵੰਡਾਏ|
ਏਸ ਰੁੱਤੇ ਸੱਜਣਾਂ ਤੋਂ ਬਾਝ
ਤੇਰੇ ਪਿੰਡ ਮਾਏ,
ਇਕ ਪਲ ਕੱਟਿਆ ਨਾ ਜਾਏ|

ਉੱਚੀਆਂ ਪਹਾੜੀਆਂ ਦੇ
ਓਹਲੇ ਓਹਲੇ ਸੂਰਜਾ,
ਰਿਸ਼ਮਾ ਦੀ ਲਾਬ ਪਿਆ ਲਾਏ|
ਪੀਲੀ ਪੀਲੀ ਧੁੱਪੜੀ ਨੂੰ
ਭੰਨ ਭੰਨ ਪੋਟਿਆਂ ਥੀਂ,
ਟੀਸੀਆਂ ਨੂੰ ਬਾਂਕੜੀ ਲੁਆਏ|
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਸਾਨੂੰ ਪਰਭ ਜੀ,
ਇੱਕ ਅੱਧ ਗੀਤ ਉਧਾਰਾ ਹੋਰ ਦਿਓ,
ਸਾਡੀ ਬੁਝਦੀ ਜਾਂਦੀ ਅੱਗ,
ਅੰਗਾਰਾ ਹੋਰ ਦਿਓ,

ਮੈਂ ਨਿੱਕੀ ਉਮਰੇ,
ਸਾਰਾ ਦਰਦ ਹੰਢਾ ਬੈਠਾ,
ਸਾਡੀ ਜੋਬਨ ਰੁੱਤ ਲਈ,
ਦਰਦ ਕੁਆਰਾ ਹੋਰ ਦਿਓ,

ਗੀਤ ਦਿਓ ਮੇਰੇ ਜੋਬਨ ਵਰਗਾ,
ਸੌਲਾ ਟੂਣੇ ਹਾਰਾ,
ਦਿਨ ਚੜਦੇ ਦੀ ਲਾਲੀ ਦਾ ਜਿਉਂ,
ਭਰ ਸਰਵਰ ਲਿਸ਼ਕਾਰਾ,
ਰੁੱਖ ਵਿਹੂਣੇ ਥਲ ਵਿੱਚ ਜੀਂਕਣ,
ਪਹਿਲਾ ਸੰਝ ਦਾ ਤਾਰਾ,
ਸੰਝ ਹੋਈ ਸਾਡੇ ਵੀ ਥਲ ਥੀਂ,
ਇੱਕ ਅੱਧ ਤਾਰਾ ਹੋਰ ਦਿਓ,
ਜਾਂ ਸਾਨੂੰ ਵੀ ਲਾਲੀ ਵਾਂਕਣ,
ਭਰ ਸਰਵਰ ਵਿੱਚ ਖੋਰ ਦਿਓ,

ਪਰਭ ਜੀ ਦਿਨ ਬਿਨ ਮੀਤ ਨਾ ਬੀਤੇ,
ਗੀਤ ਬਿਨਾ ਨਾ ਬੀਤੇ,
ਔਧ ਹੰਢਾਣੀ ਹਰ ਕੋਈ ਜਾਣੇ,
ਦਰਦ ਨਸੀਬੀਂ ਸੀਤੇ,
ਹਰ ਪੱਤਣਾਂ ਦੇ ਪਾਣੀ ਪਰਭ ਜੀ,
ਕਿਹੜੇ ਮਿਰਗਾਂ ਪੀਤੇ?
ਸਾਡੇ ਵੀ ਪੱਤਣਾਂ ਦੇ ਪਾਣੀ,
ਅਣਪੀਤੇ ਹੀ ਰੋੜ ਦਿਓ,
ਜਾਂ ਜੋ ਗੀਤ ਲਿਖਾਏ ਸਾਥੋਂ,
ਉਹ ਵੀ ਪਰਭ ਜੀ ਮੋੜ ਦਿਓ,

ਪਰਭ ਜੀ ਰੂਪ ਨਾ ਕਦੇ ਸਲਾਹੀਏ,
ਜਿਹੜਾ ਅੱਗ ਤੋਂ ਊਣਾ,
ਓਸ ਅੱਖ ਦੀ ਸਿਫਤ ਨਾ ਕਰੀਏ,
ਜਿਸ ਅੱਖ ਦਾ ਹੰਝ ਅਲੂਣਾ,
ਦਰਦ ਵਿਛੁੰਨਾ ਗੀਤ ਨਾ ਕਹੀਏ,
ਬੋਲ ਨਾ ਮਹਿਕ ਵਿਹੂਣਾ,
ਬੋਲ ਜੇ ਸਾਡਾ ਮਹਿਕ ਵਿਹੂਣਾ,
ਤਾਂ ਡਾਲੀ ਤੋਂ ਤੋੜ ਦਿਓ,
ਜਾਂ ਸਾਨੂੰ ਸਾਡੇ ਜੋਬਨ ਵਰਗਾ,
ਗੀਤ ਉਧਾਰਾ ਹੋਰ ਦਿਓ |||
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

Haye ni! Ajj aMbar lisse lisse.
Haye ni! Ajj taare hisse hisse.
Haye ni! Ajj moiyaaN moiyaaN pauna .
Haye ni! Jagg vasda kabaraaN disse.
Haye ni! Aj pathar hoiyaaN jeebhaaN.
Haye ni! Dil bhareya pal pal phisse.
Haye ni! Meri rees na karyo koi.
Haye ni! Ishqe de paani visse.
Haye ni! Eh daddhe paeNDe lamme.
Haye ni! NireeyaaN soolaaN gitte gitte.
Haye ni! Ethe sab kujh luTteya jaaNda.
Haye ni! Ethe maut na auNdi hisse.
Haye ni! Ajj preet de nagme kaude.
Haye ni! Eh zehar ne miTHe miTHe.

------ translation ----------------
O woe! The sky is thin, listless.
O woe! The stars are withered, extinguished.
O woe! The winds are still, dead.
O woe! The world is inhabited by graves.
O woe! Today, words have turned to stone.
O woe! Again and again, my heart swells, bursts, melts.
O woe! Do not ever become like me.
O woe! The waters of love are poisonous,
O woe! The road is long and harsh,
O woe! And ankle deep in thorns.
O woe! Here, you are robbed of everything .
O woe! Even death is not for you.
O woe! Today, the songs of love are bitter.
O woe! But sweet is this poison, sweet.
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

Haye ni! Ajj aMbar lisse lisse.
Haye ni! Ajj taare hisse hisse.
Haye ni! Ajj moiyaaN moiyaaN pauna .
Haye ni! Jagg vasda kabaraaN disse.
Haye ni! Aj pathar hoiyaaN jeebhaaN.
Haye ni! Dil bhareya pal pal phisse.
Haye ni! Meri rees na karyo koi.
Haye ni! Ishqe de paani visse.
Haye ni! Eh daddhe paeNDe lamme.
Haye ni! NireeyaaN soolaaN gitte gitte.
Haye ni! Ethe sab kujh luTteya jaaNda.
Haye ni! Ethe maut na auNdi hisse.
Haye ni! Ajj preet de nagme kaude.
Haye ni! Eh zehar ne miTHe miTHe.

------ translation ----------------
O woe! The sky is thin, listless.
O woe! The stars are withered, extinguished.
O woe! The winds are still, dead.
O woe! The world is inhabited by graves.
O woe! Today, words have turned to stone.
O woe! Again and again, my heart swells, bursts, melts.
O woe! Do not ever become like me.
O woe! The waters of love are poisonous,
O woe! The road is long and harsh,
O woe! And ankle deep in thorns.
O woe! Here, you are robbed of everything .
O woe! Even death is not for you.
O woe! Today, the songs of love are bitter.
O woe! But sweet is this poison, sweet.
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਗੀਤ

ਵਾਸਤਾ ਈ ਮੇਰਾ ;
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !

ਕਾਲੇ ਕਾਲੇ ਬਾਗਾਂ ਵਿਚੋਂ
ਚੰਨਣ ਮੰਗਾਨੀਆਂ ਵੇ,
ਦੇਨੀਆਂ ਮੈਂ ਚੌਂਕੀਆਂ ਘੜਾ !
ਸੋਨੇ ਦਾ ਮੈਂ ਗੜਵਾ -
ਤੇ ਗੰਗਾਜਲ ਦੇਨੀਆਂ ਵੇ
ਮਲ ਮਲ ਵਟਣਾ ਨਹਾ !

ਸੂਹਾ ਰੰਗ ਆਥਣਾਂ-
ਲਲਾਰਨਾਂ ਤੋਂ ਮੰਗ ਕੇ ਵੇ,
ਦੇਨੀਆਂ ਮੈਂ ਚੀਰਾ ਵੇ ਰੰਗਾ,
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾਂ ਵੇ,
ਇਕ ਤੰਦ ਸੁਰਮੇ ਦੀ ਪਾ !

ਨਿੱਤ ਤੇਰੇ ਬਿਰਹੇ ਨੂੰ-
ਛਿਛੜੇ ਵੇ ਆਂਦਰਾਂ ਦੇ
ਹੁੰਦੇ ਨਹੀਉਂ ਸਾਡੇ ਤੋਂ ਖੁਆ !
ਟੁੱਕ ਚਲੇ ਬੇਰੀਆਂ ਵੇ,
ਰਾ-ਤੋਤੇ ਰੂਪ ਦੀਆਂ l
ਮਾਲੀਆ ਵੇ ਆਣ ਕੇ ਉਡਾ !

ਰੁੱਖਾਂ ਸੰਗ ਰੁੱਸ ਕੇ-
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ !
ਰੁੱਤਾਂ ਦਾ ਸਪੇਰਾ ਅਜ -
ਭੌਂਰੀਆਂ ਦੀ ਜੀਭ ਉੱਤੇ,
ਗਿਆ ਈ ਸਪੋਲੀਆ ਲੜਾ l

ਥੱਕੀ ਥੱਕੀ ਯਾਦ ਤੇਰੀ,
ਆਈ ਸਾਡੇ ਵਿਰਹੜੇ ਵੇ
ਦਿੱਤੇ ਅਸਾਂ ਪਲੰਘ ਵਿੱਛਾ
ਮਿੱਠੀ- ਮਿੱਠੀ ਮਹਿਕ-
ਚੰਬੇਲੀਆਂ ਦੀ ਪਹਿਰਾ ਦੇਂਦੀ,
ਅੱਧੀ ਰਾਤੀਂ ਗਈ ਊ ਜਗਾ !

ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ,
ਠੰਡੀ-ਠੰਡੀ ਵਗਦੀ ਊ ਵਾ !
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ ;
ਨਾਉਂਦੀ ਕੋਈ ਵੇਖ ਕੇ ਸ਼ੁਆ !

ਪਿੰਡ ਦੀਆਂ ਢੱਕੀਆਂ ਤੇ
ਲੱਕ ਲੱਕ ਉਗਿਆ ਵੇ,
ਪੀਲਾ ਪੀਲਾ ਕਿਰਨਾਂ ਦਾ ਘਾ !
ਰੁੱਕ ਰੁੱਕ ਹੋਈਆਂ -
ਤਰਕਾਲਾਂ ਸਾਨੂੰ ਚੰਨਣਾ ਵੇ,
ਹੋਰ ਸਾਥੋਂ ਰੁਕਿਆ ਨਾ ਜਾ !

ਖੇਡੇ ਤੇਰਾ ਦੁਖੜਾ-
ਅੰਞਾਣਾ ਸਾਡੇ ਆਂਙਣੇ ਜੇ,
ਦੇਨੀਆਂ ਤੜਾਗੀਆਂ ਬਣਾ !
ਮਾਰ ਮਾਰ ਅੱਡੀਆਂ -
ਜੇ ਨੱਚੇ ਤੇਰੀ ਵੇਦਨਾ ਵੇ,
ਦੇਨੀਆਂ ਮੈਂ ਝਾਂਜਰਾਂ ਘੜਾ !

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ,
ਦਿਲੇ ਦਾ ਗਈ ਬੂਟੜਾ ਹਿਲਾ !
ਥੱਕ ਗਈ ਚੁਬਾਰੀਆਂ ਤੇ
ਕੰਙਨੀ ਖਿਲਾਰਦੀ ਮੈਂ,
ਬੈਠ ਗਈ ਊ ਝੰਗੀਆਂ 'ਚ ਜਾ

ਸੋਹਣਿਆਂ ਦੁਮੇਲਾਂ ਦੀ-
ਬਲੌਰੀ ਜੇਹੀ ਅੱਖ ਉੱਤੇ,
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ,
ਤਾਰੀਆਂ ਦਾ ਮੋਤੀਆ ਲੁਆ !

ਵਾਸਤਾ ਈ ਮੇਰਾ ,
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !

ਸ਼ਿਵ ਕੁਮਾਰ ਬਟਾਲਵੀ
ਵਲੋਂ :- ਬਿਰਹਾ ਤੁੰ ਸੁਲਤਾਨ
 
Re: ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾ&#

ਉੱਚੀਆਂ ਪਹਾੜੀਆਂ ਦੇ
ਓਹਲੇ ਓਹਲੇ ਸੂਰਜਾ,
ਰਿਸ਼ਮਾ ਦੀ ਲਾਬ ਪਿਆ ਲਾਏ|
ਪੀਲੀ ਪੀਲੀ ਧੁੱਪੜੀ ਨੂੰ
ਭੰਨ ਭੰਨ ਪੋਟਿਆਂ ਥੀਂ,
ਟੀਸੀਆਂ ਨੂੰ ਬਾਂਕੜੀ ਲੁਆਏ|

ਗਿੱਟੇ ਗਿੱਟੇ ਪੌਣਾਂ ਵਿੱਚ
ਵਗਣ ਸੁਘੰਦੀਆਂ ਨੀ,
ਨੀਂਦ ਪਈ ਪੰਖੇਰੂਆਂ ਨੂੰ ਆਏ|
ਸਾਵੇ ਸਾਵੇ ਰੁੱਖਾਂ ਦੀਆਂ
ਝੰਗੀਆਂ ਚ ਕੂਲ੍ਹ ਕੋਈ,
ਬੈਠੀ ਅਲਗੋਜੜੇ ਵਜਾਏ|

ਪਾਣੀਆਂ ਦੇ ਸ਼ੀਸ਼ੇ ਵਿੱਚ
ਮੁੱਖ ਵੇਖ ਕੰਮੀਆਂ ਦੇ,
ਰੋਣ ਪਏ ਨੀ ਪੱਤ ਕੁਮ੍ਲਾਏ|
ਨਿੱਕੇ ਨਿੱਕੇ ਘੁੰਗਰੂ ਨੀ
ਪੋਣ ਬੰਨ ਪੈਰਾਂ ਵਿੱਚ,
ਅੱਡੀਆਂ ਮਰੀਂਦੀ ਟੁਰੀ ਜਾਏ|

ਕੂਲੀਆਂ ਕਰੂੰਬਲਾਂ ’ਤੇ
ਸੁੱਤੇ ਜਲ ਬਿੰਦੂਆਂ ’ਚ,
ਕਿਰਣਾਂ ਨੇ ਦੀਵੜੇ ਜਗਾਏ|
ਆਓਂਦੇ ਜਾਂਦੇ ਰਾਹੀਆਂ ਨੂੰ
ਪਟੋਲੇ ਜੇਹੀ ਸੋਨ ਚਿੜੀ,
ਮਾਰ ਮਾਰ ਸੀਟੀਆਂ ਬੁਲਾਏ|

ਨੀਲੇ ਨੀਲੇ ਅੰਬਰਾਂ ’ਚ
ਉੱਤੇ ਅਬਾਬੀਲ ਕੋਈ,
ਕਿਰਣਾਂ ਦੀ ਕੰਙਣੀ ਪਈ ਖਾਏ|
ਮਿਠੜੀ ਤਰੇਲ ਦੀ
ਛਬੀਲ ਲਾਕੇ ਫ਼ੁੱਲ ਕੋਈ,
ਛਿੱਟ ਛਿੱਟ ਭੌਰਾਂ ਨੂੰ ਪਿਆਏ|

ਬੂਹੇ ਖਲੀ ਤਿਤਲੀ
ਫ਼ਕੀਰਨੀ ਨੂੰ ਮੌਲਸਰੀ,
ਖੈਰ ਪਈ ਸੁਗੰਧੀਆਂ ਦੀ ਪਾਏ|
ਏਸ ਰੁੱਤੇ ਪੀੜ ਨੂੰ
ਪਿਓਂਦ ਲਾ ਦੇ ਹੌਕਿਆਂ ਦੀ,
ਵਾਸਤਾ ਈ ਧੀਆਂ ਦਾ ਨੀ ਮਾਏ|

ਥੱਕੀ ਥੱਕੀ ਪੀੜ ਕੋਈ
ਨੀਝਾਂ ਦੀਆਂ ਡੰਡੀਆਂ ਤੇ,
ਪੋਲੇ ਪੋਲੇ ਔਂਸੀਆਂ ਪਈ ਪਾਏ|
ਟੁੱਤ ਪੈਣਾ ਮਿੱਠਾ ਮਿੱਠਾ
ਬਿਰਹਾ ਨੀ ਅੱਥਰਾ,
ਵਿੱਚੇ ਵਿਚ ਹੱਡੀਆਂ ਨੂੰ ਖਾਏ|

ਸੱਜਣਾਂ ਦੇ ਮੇਲ ਦਾ
ਕਢਾ ਦੇ ਛੇਤੀ ਸਾਹਿਆ ਕੋਈ,
ਚੈਨ ਸਾਡੇ ਦੀਦਿਆਂ ਨੂੰ ਆਏ|
ਸੱਜਣਾ ਦੇ ਬਾਝ ਜੱਗ
ਅਸਾਂ ਲਟਬੌਰੀਆਂ ਨੂੰ,
ਆਖ ਆਖ ਝੱਲੀਆਂ ਬੁਲਾਏ|

ਏਸ ਪਿੰਡ ਕੋਈ ਨਹੀਓਂ
ਸਕਾ ਸਾਡਾ ਅੰਮੀਏ ਨੀ,
ਜਹਿੜਾ ਸਾਡੀ ਪੀੜ ਨੂੰ ਵੰਡਾਏ|
ਏਸ ਰੁੱਤੇ ਸੱਜਣਾਂ ਤੋਂ ਬਾਝ
ਤੇਰੇ ਪਿੰਡ ਮਾਏ,
ਇਕ ਪਲ ਕੱਟਿਆ ਨਾ ਜਾਏ|

ਉੱਚੀਆਂ ਪਹਾੜੀਆਂ ਦੇ
ਓਹਲੇ ਓਹਲੇ ਸੂਰਜਾ,
ਰਿਸ਼ਮਾ ਦੀ ਲਾਬ ਪਿਆ ਲਾਏ|
ਪੀਲੀ ਪੀਲੀ ਧੁੱਪੜੀ ਨੂੰ
ਭੰਨ ਭੰਨ ਪੋਟਿਆਂ ਥੀਂ,
ਟੀਸੀਆਂ ਨੂੰ ਬਾਂਕੜੀ ਲੁਆਏ
 
Top