ਆਜਾ ਮਿਲ ਪੈ

JANT SINGH

Member
ਅਚਨਚੇਤ ਹੀ ਆਜਾ ਮਿਲ ਪੈ, ਵੇ ਕਿਓਂ ਤਰਸਾਈ ਜਾਨਾਂ ਏਂ
ਰੋਜ਼ ਮੁਲਾਕਾਤ ਦਾ ਕਰਕੇ ਵਾਅਦਾ, ਕਿਓਂ ਲਮਕਾਈ ਜਾਨਾਂ ਏਂ

ਮੈਂ ਬਉਰੀ ਕਮਲੀ ਫਿਰਾਂ ਹੋਈ, ਬੱਸ ਤੇਰਾ ਨਾਮ ਹੀ ਲੈਨੀ ਆਂ
ਅਣਜਾਣਾ ਵੀ ਤੇਰਾ ਰਾਹ ਦੱਸਜੇ ਕੋਈ, ਓਦਰ ਹੀ ਤੁਰ ਪੈਨੀ ਆਂ
ਤੇਰੀ ਭਟਕਣ ਦੇ ਵਿੱਚ ਨਿੱਤ ਭਟਕਾਂ, ਤੂੰ ਕਿਓਂ ਭਟਕਾਈ ਜਾਨਾਂ ਏਂ

ਨਾ ਤਰਕ ਕੋਈ, ਨਾ ਰੜਕ ਕੋਈ, ਬੱਸ ਤੇਰੀ ਹਾਂ ਤੈਨੂ ਮੰਨ ਲਿਆ ਵੇ
ਗੁਰਜੰਟ ਖੁਦ ਹੋ ਕੇ ਹੁਣ ਚਕੋਰ ਤੱਕਾਂ, ਤੇ ਕਰ ਮੈਂ ਤੈਨੂ ਚੰਨ ਲਿਆ ਵੇ
ਆ ਦੱਸਦੇ ਜੇ ਕੋਈ ਕਸਰ ਰਹੀ, ਓਹਲੇ ਕਿਓਂ ਅਜਮਾਈ ਜਾਨਾਂ ਏਂ

ਅਚਨਚੇਤ ਹੀ ਆਜਾ ਮਿਲ ਪੈ, ਵੇ ਕਿਓਂ ਤਰਸਾਈ ਜਾਨਾਂ ਏਂ
ਰੋਜ਼ ਮੁਲਾਕਾਤ ਦਾ ਕਰਕੇ ਵਾਅਦਾ, ਕਿਓਂ ਲਮਕਾਈ ਜਾਨਾਂ ਏਂ
 
Top