ਗੱਲਾਂ ਦਿਲ ਤੇ ਨਾ ਲਾਇਆ ਕਰ ਹਾਣੀਆਂ

ਗੱਲਾਂ ਦਿਲ ਤੇ ਨਾ ਲਾਇਆ ਕਰ ਹਾਣੀਆਂ
ਇਹ ਤੇ ਬੀਤਣੀਆਂ, ਖਸਮਾਂ ਨੂੰ ਖਾਣੀਆਂ

ਕਰਕੇ ਤਰਕ ਵੇ ਤੂੰ ਖੁਦ ਨੂੰ ਦੁਖਾਉਂਦਾ ਰਹਿਨਾਂ ਏਂ
ਵਿੱਚੇ ਵਿੱਚ ਹੀ ਕਿਓਂ ਜਿੰਦ ਨੂੰ ਧੁਖਾਉਂਦਾ ਰਹਿਨਾਂ ਏਂ
ਲਾਈਆਂ ਅੱਗਾਂ ਜਿਨ੍ਹਾਂ ਬੈਠੇ ਓਹਨਾਂ ਸੇਕੀ ਜਾਣੀਆਂ

ਕੁਝ ਚਿਰ ਦੀ ਵਿਚਾਰ, ਕੁਝ ਚਿਰ ਦਿਲ ਹੌਲਾ ਹੋਊ
ਥੋੜ੍ਹੇ ਦਿਨਾਂ ਬਾਅਦ ਹੀ ਕੋਈ ਨਵਾਂ ਰੌਲਾ ਗੌਲਾ ਹੋਊ
ਅਗਲੀ ਪਿਛਲੀ ਦਾ ਕੀ ਫਾਇਦਾ ਨਾਂ ਜੇ ਮੌਜੂਦਾ ਮਾਣੀਆਂ

ਹੁਣ ਤੇ ਇੰਝ ਹੈ ਜਿਓਂਦਾ, ਕਿ ਬੱਸ ਧੇਲਾ ਹੈ ਕਮਾਉਂਦਾ
ਦਿਨ ਚਾਰ ਦਾ ਪ੍ਰੌਹਨਾ, ਜਾ ਮਾਰਨ ਕੰਢੇ ਪਛਤਾਉਂਦਾ
ਦੁਨੀਆਂ ਮੂਹਰੇ ਬਣਕੇ ਰਾਜਾ ਵੀ, ਨੇਂ ਜਗੀਰਾਂ ਕਾਣੀਆਂ

ਗੱਲਾਂ ਦਿਲ ਤੇ ਨਾ ਲਾਇਆ ਕਰ ਹਾਣੀਆਂ
ਇਹ ਤੇ ਬੀਤਣੀਆਂ, ਖਸਮਾਂ ਨੂੰ ਖਾਣੀਆਂ

Gurjant Singh
 
Top