ਅਸਾਂ ਜ਼ਹਿਰ ਪਿਆਲਾ ਪੀਤਾ ਏ

ਤੇਰੇ ਦਿੱਲ ਦੀ ਸੱਜਣਾ ਤੂੰ ਜਾਣੇ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਨਾ ਮਰਨੋ ਕੋਈ ਡਰ ਸਾਨੂੰ
ਅਸਾਂ ਜ਼ਹਿਰ ਪਿਆਲਾ ਪੀਤਾ ਏ

ਹਰ ਰਾਤ ਗੁਜਰਦੀ ਜਾਗਦਿਆਂ
ਹਰ ਦਿੰਨ ਵਿੱਚ ਚੇਤਾ ਤੇਰਾ ਵੇ
ਤੇਰੇ ਰਾਹਾਂ ਵਿੱਚ ਮੈਂ ਖੱੜ ਜਾਵਾਂ
ਤੇਰਾ ਵੇਖਣ ਲਈ ਬਸ ਚੇਹਰਾ ਵੇ

ਨਾ ਵੇਖਣ ਤਾਂ ਇਹ ਪਿਆਸੇ ਨੇ
ਸਾਡੇ ਨੈਣਾਂ ਦੀ ਮਜਬੂਰੀ ਏ
ਇੱਕ ਝਲਕ ਤੇਰੀ ਨਾਲ ਸਾਹ ਤੁਰਦੇ
ਤੈਨੂੰ ਤੱਕਣਾ ਹੀ ਬੜਾ ਜਰੂਰੀ ਏ

ਬਾਝ ਤੇਰੇ ਕਦੇ ਸੱਜਣਾ ਵੇ
ਨਾ ਹੋਰ ਕੋਈ ਮੈਂ ਚਾਹਵਾਂਗੀ
ਤੇਰੀ ਚੋਖਟ ਵਿੱਚ ਮੈਂ ਸਿਰ ਰੱਖ ਕੇ
ਬਸ ਸਾਰੀ ਉਮਰ ਬਤਾਂਵਾਂਗੀ

ਅਸੀਂ ਸੋਚ ਸਮਝ ਵੇ ਮਾਹੀਆ
ਦਿੱਲ ਤੇਰੇ ਲਈ ਹੀ ਹਾਰਿਆ ਏ
ਹੁਣ ਦੁਖਾਂ ਦੀ ਦੱਸ ਕੀ ਚਿੰਤਾ
ਸੁਖ ਤੇਰੇ ਤੋਂ ਅਸੀਂ ਵਾਰਿਆ ਵੇ

ਇੱਕ ਵਾਰੀ ਆ ਕੇ ਮਿਲ ਚੰਨਾ
ਮੈਨੂੰ ਡੰਗਦੀ ਬੜਾ ਜੁਦਾਈ ਵੇ
ਜੇ ਹੋਵੇ ਯਾਰ ਨਾ ਕੋਲੇ ਮੇਰੇ
ਫਿਰ ਕਿਹੜੇ ਕੰਮ ਦੀ ਖੁਦਾਈ ਵੇ

ਆਰ.ਬੀ.ਸੋਹਲ

progress-1.gif
 
Top