ਕੁਝ ਗੱਲਾਂ

♥....ਕੁਝ ਗੱਲਾਂ ਉਸ ਤੋਂ ਦੂਰ ਦੀਆਂ,
ਕੁਝ ਗੱਲਾਂ ਦਿਲ ਮਜਬੂਰ ਦੀਆਂ,
ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ,
ਕੁਝ ਗੱਲਾਂ ਮੇਰੇ ਹਜ਼ੂਰ ਦੀਆਂ....

ਹੁਣ ਕਿਸ ਨੂੰ ਆਖ ਸੁਣਵਾ ਮੈਂ,
ਜੋ ਲੋਕਾਂ ਕੋਲੋਂ ਛੁਪਾਵਾ ਮੈਂ,
ਕਦੇ ਛੁਪ ਨੀ ਸਕਦੀਆਂ ਗੱਲਾਂ ਓਹ,
ਦਿਲ ਹੋਏ ਚੂਰੋ ਚੂਰ ਦੀਆਂ....

ਮੈਂ ਤਾਂ ਰਖ ਲੇਆ ਪਰਦਾ ਏ,
ਪਰ ਜਗ ਤਾਂ ਗੱਲਾਂ ਕਰਦਾ ਏ,
ਕੁਝ ਓਹਦੀ ਬੇਵਫ਼ਾਈ ਦੀਆਂ,
ਕੁਝ ਟੁੱਟੇ ਹੋਏ ਗਰੂਰ ਦੀਆਂ....♥
 
Top