ਬੈਠੇ ਬੈਠੇ ਆਪਣੀ ਕਹਾਣੀ ਗੀਤ ਬਣ ਜਾਂਦੀ

ਬੈਠੇ ਬੈਠੇ ਆਪਣੀ ਕਹਾਣੀ ਗੀਤ ਬਣ ਜਾਂਦੀ ....
ਚੇਤੇ ਆਉਂਦੀਆਂ ਨੇ ਜਦੋਂ ਇਤਬਾਰ ਦੀਆਂ ਗੱਲਾਂ ....

ਭੁੱਲਦੀ ਨਾ ਯਾਰੀ ਭਾਵੇਂ ਹੋਵੇ ਪਲ ਦੀ ਹੀ ਸਾਂਝ ....
ਪਰ ਸਾਡੀਆਂ ਤੇ ਸੀ ਉਮਰਾਂ ਦੇ ਸਾਰ ਦੀਆਂ ਗੱਲਾਂ ....

ਵਾਦੇ ਤੇਰੇ ਅੱਜ ਵੀ ਨੇ ਕੱਲੇ ਕੱਲੇ ਯਾਦ ਮੈਨੂੰ ....
ਪਰ ਜਾਪਦੀਆਂ ਏਹ ਵੀ ਜਿਵੇਂ ਹੋਣ ਸਰਕਾਰ ਦੀਆਂ ਗੱਲਾਂ ....

ਕਿਸੇ ਸੱਜਰੀ ਮੁਹੱਬਤ ਦੀ ਜਦ ਸੁਣਦਾਂ ਮੈਂ ਗੱਲ ....
ਅੱਖਾਂ ਸਾਹਵੇਂ ਆਉਂਦੀਆਂ ਓਹ ਤੇਰੇ ਇਕਰਾਰ ਦੀਆਂ ਗੱਲਾਂ ....

ਹੱਥ ਹੱਥਾਂ ਵਿੱਚ ਲੈ ਕੇ ਮੇਰੇ ਪੋਟੇ ਰਹੀ ਗਿਣਦੀ ....
ਚੂੜੀਆਂ ਚੁਭਾ ਕੇ ਮੇਰਾ ਪਿਆਰ ਰਹੀ ਮਿਣਦੀ ....
ਹੁਨ ਜਦ ਕਿੱਧਰੇ ਵੀ ਟੁੱਟੀ ਵੇਖਾਂ ਕੋਈ ਵੰਗ ....
ਯਾਦ ਆਉਂਦੀਆਂ ਨੇ ਤੇਰੇ ਮੇਰੇ ਪਿਆਰ ਦੀਆਂ ਗੱਲਾਂ ....

'ਤੇਜੀ' ਝੱਲਿਆ ਵੇ ਕੱਲੀ ਤੇਰੇ ਨਾਲ ਨਹੀਓਂ ਹੋਈ ....
ਲੋਕੀਂ ਫ਼ਿਰਦੇ ਨੇ ਲੱਖਾਂ ਗਮ ਦਿਲ ਚ ਲੁਕੋਈ ....
ਏਸੇ ਲਈ ਜੋ ਵੀ ਕੁਝ ਲਿਖਦਾ ਏ ਤੂੰ ....
ਬਣ ਜਾਣੀਆਂ ਇਹ ਕਦੇ ਸੰਸਾਰ ਦੀਆਂ ਗੱਲਾਂ ....
ਚੇਤੇ ਆਉਂਦੀਆਂ ਨੇ ਜਦੋਂ ਇਤਬਾਰ ਦੀਆਂ ਗੱਲਾਂ ....
ਯਾਦ ਆਉਂਦੀਆਂ ਨੇ ਤੇਰੇ ਮੇਰੇ ਪਿਆਰ ਦੀਆਂ ਗੱਲਾਂ ...
 
Top