ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾਰ&#2

gurpreetpunjabishayar

dil apna punabi
ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ
ਦਿਲ ਵਿੱਚ ਲੱਖਾਂ ਦੱਬੀਆਂ ਨੂੰ ਮੈਂ ਆਪੇ ਬਹਿ ਕੇ ਖੋਲਾਂ
ਨੈਣੀਂ ਝੜੀਆਂ ਲੱਗ ਜਾਵਣ ਸੋਗ ਜਿਹਾ ਇੱਕ ਛਾ ਜਾਂਦਾ
ਤੈਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ

ਖੋਰੇ ਤੇਰਾ ਕਿਸ ਹਾਲ ਚ' ਹੋਣਾ ਚੰਦਰੀਏ ਪਤਾ ਟਿਕਾਣਾ
ਮੇਰੇ ਦਿਲ ਵਿੱਚ ਥਾਂ ਤੇਰੇ ਲਈ ਯਾਦ ਤੇਰੀ ਵਿੱਚ ਮੈਂ ਮਰ ਜਾਣਾ
ਤੇਰੇ ਨਾਂ ਦਾ ਜਿਕਰ ਕਿਤੇ ਜਦ ਗੀਤ ਮੇਰੇ ਵਿੱਚ ਆ ਜਾਂਦਾ
ਤੈਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ

ਤੇਰੀਆ ਦਿੱਤੀਆਂ ਪਿਆਰ ਸੋਗਾਤਾਂ ਅੱਜ ਵੀ ਸਾਂਭ ਕੇ ਰੱਖੀਆਂ ਨੇ ਮੈਂ
ਮਰਜਾਣੀਏ ਤੂੰ ਜਦੋਂ ਚੇਤੇ ਆਈ ਕੱਲਿਆਂ ਬਹਿ ਬਹਿ ਤੱਕੀਆਂ ਨੇ ਮੈਂ
ਹੁਣ ਵੀ ਜਦ ਕੋਈ ਤੇਰੀ ਦੇਖਾ ਭਰਮ ਤੇਰਾ ਮੈਨੂੰ ਪਾ ਜਾਂਦਾ
ਤੈਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ

ਮੰਗਦਾ ਰਹਾਂ ਦੁਆਵਾਂ ਇਹੋ ਜਿੱਥੇ ਹੋਵੇ ਖੁਸ਼ ਤੂੰ ਹੋਵੇ
ਬੇਸ਼ੱਕ "ਗੁਰਪ੍ਰੀਤ" ਯਾਦ ਤੇਰੀ ਵਿੱਚ ਨਿੱਤ ਉੱਠ ਰੋਵੇ
ਮੈ ਵੀ ਜਦ ਦਰਦ ਚ' ਡੁੱਬ ਕੇ ਗੀਤ ਗਮਾਂ ਦਾ ਗਾ ਜਾਂਦਾ
ਤੈਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ
ਅੱਜ ਵੀ ਰੋਣਾ ਆ ਜਾਂਦਾ
 

Saini Sa'aB

K00l$@!n!
Re: ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾ&#2608

:wah very nice :wah
 
Top