ਤੇ ਗੁੰਮ ਹੋ ਜਾਂਦਾ ਹਾਂ

ਯਾਦਾਂ ਦੇ ਇਸ ਜੰਗਲ ਵਿੱਚ ਜਦ ਕਦੇ ਵੀ ਜਾ ਵੜਦਾ ਹਾਂ,
ਤਾਂ ਗੁੰਮ ਹੋ ਜਾਂਦਾ ਹਾਂ ,
ਜਦ ਯਾਦ ਆਉਂਦਾ ਏ ਉਸਦਾ ਚਿਹਰਾ ,ਪਿਆਰ,ਤੇ ਇਸ਼੍ਕ ਵਿੱਚ ਮਿਲੀ ਹਾਰ
ਤਾਂ ਸੁੰਨ ਹੋ ਜਾਂਦਾ ਹਾਂ
ਯਾਦਾਂ ਦੇ ਇਸ ਜੰਗਲ ਵਿੱਚ ਜਦ ਕਦੇ ਵੀ ਜਾ ਵੜਦਾ ਹਾਂ,
ਤਾਂ...................................
ਜਦ ਕਦੇ ਵੀ ਯਾਦ ਕਰਦਾਂ ਹਾਂ ਮਾਂ ਦੀਆਂ ਮੇਰੇ ਲਈ ਕੀਤੀਆਂ ਅਰਦਾਸਾਂ
ਤਾਂ ਯਾਦ ਆਉਂਦੀਆਂ ਨੇ ਬਾਪੂ ਦੀਆਂ ਮੈਥੋਂ ਲਾਈਆਂ ਆਸਾਂ,
ਜਦ ਆਪ੍ਣੇ ਆਪ ਨੂੰ ਦੋਰਾਹੇ ਤੇ ਖੜਾ ਦੇਖਦਾ ਹਾਂ
ਤਾਂ ਇੱਕ ਪਲ ਲਈ ਰੁਕ ਜਾਂਦਾ ਹਾਂ,
ਯਾਦਾਂ ਦੇ ਇਸ ਜੰਗਲ ਵਿੱਚ ਜਦ ਕਦੇ ਵੀ ਜਾ ਵੜਦਾ ਹਾਂ,
ਤਾਂ............................
ਜਦ ਵੀ ਦੇਖਦਾ ਹਾਂ ਕੇ ਕੀ ਖੋਇਆ ਤੇ ਕੀ ਪਾਇਆ,
ਤਾਂ ਇੱਕ ਖਲਾਅ ਜਿਹਾ ਨਜ਼ਰ ਆਉਂਦਾ ਏ,
ਲਗਦਾ ਕਿ ਮੈ ਕੱਲ ਵੀ ਝੱਲਾ ਸੀ ਅੱਜ ਵੀ ਆ,
ਕੋਈ ਫ਼ਰਕ ਨਹੀਂ ,ਫ਼ਿਰ ਫ਼ਰਕ ਲੱਭਣ ਲਈ ਯਾਦਾਂ ਦੇ ਵਿੱਚ ਜੰਗਲ ਜਾ ਵੜਦਾ ਹਾਂ,
ਤੇ ਗੁੰਮ ਹੋ ਜਾਂਦਾ ਹਾਂ.,............................................. ...
 
ਜਦ ਵੀ ਦੇਖਦਾ ਹਾਂ ਕੇ ਕੀ ਖੋਇਆ ਤੇ ਕੀ ਪਾਇਆ,
ਤਾਂ ਇੱਕ ਖਲਾਅ ਜਿਹਾ ਨਜ਼ਰ ਆਉਂਦਾ ਏ,
ਲਗਦਾ ਕਿ ਮੈ ਕੱਲ ਵੀ ਝੱਲਾ ਸੀ ਅੱਜ ਵੀ ਆ,
ਕੋਈ ਫ਼ਰਕ ਨਹੀਂ ,ਫ਼ਿਰ ਫ਼ਰਕ ਲੱਭਣ ਲਈ ਯਾਦਾਂ ਦੇ ਵਿੱਚ ਜੰਗਲ ਜਾ ਵੜਦਾ ਹਾਂ,
ਤੇ ਗੁੰਮ ਹੋ ਜਾਂਦਾ ਹਾਂ.,........................................ ..... ...

:wah :wah
 
Top