ਕਵਿਤਾ ਲਿਖ ਦਿੰਦਾ ਹਾਂ - ਨਵਦੀਪ ਸਿੰਘ ਬਦੇਸ਼ਾ

JUGGY D

BACK TO BASIC
ਕਰ ਕੇ ਤੈਨੂੰ ਯਾਦ ਕਵਿਤਾ ਲਿਖ ਦਿੰਦਾ ਹਾਂ
ਕਰ ਹੰਝੂਆਂ ਨੂੰ ਆਬਾਦ ਕਵਿਤਾ ਲਿਖ ਦਿੰਦਾ ਹਾਂ

ਸੁਣ ਕੇ ਪੜ੍ਹ ਕੇ ਮੇਰੀਆਂ ਰਚਨਾਵਾਂ ਨੂੰ ਕੋਈ
ਜਦ ਦੇ ਜਾਂਦਾ ਏ ਦਾਦ ਕਵਿਤਾ ਲਿਖ ਦਿੰਦਾ ਹਾਂ

ਸ਼ਾਇਦ ਫਿਰ ਮਿਲਾਂਗੇ ਜ਼ਿੰਦਗੀ ਦੇ ਕਿਸੇ ਮੋੜ ਉੱਤੇ
ਰੱਖ ਆਸਾਂ ਦੀ ਬੁਨਿਆਦ ਕਵਿਤਾ ਲਿਖ ਦਿੰਦਾ ਹਾਂ

ਹਰ ਰੋਜ਼ ਰਾਤ ਨੂੰ ਸੁਪਨੇ ਦੇ ਵਿੱਚ ਆਉਂਦਾ ਏਂ
ਤੱਕ ਕੇ ਤੇਰਾ ਸ਼ਬਾਬ ਕਵਿਤਾ ਲਿਖ ਦਿੰਦਾ ਹਾਂ

ਇੱਕ ਮੈਂ ਸੀ ਤੂੰ ਸੀ ਤੇ ਹੋਰ ਕੋਈ ਨਾ ਸੀ
ਜਦ ਟੁੱਟ ਜਾਂਦਾ ਏ ਖਾਬ ਕਵਿਤਾ ਲਿਖ ਦਿੰਦਾ ਹਾਂ

ਤੂੰ ਝੱਲਾਂ ਏਂ, ਤੂੰ ਕਮਲਾ ਏਂ, ਤੂੰ ਪਾਗਲ ਏਂ
ਜਦ ਦਿੰਦਾ ਕੋਈ ਖਿਤਾਬ ਕਵਿਤਾ ਲਿਖ ਦਿੰਦਾ ਹਾਂ

ਕਰਕੇ ਗੱਲਾਂ ਯਾਦ ਪਹਿਲਾਂ ਹੱਸਦਾ ਹਾਂ
ਫਿਰ ਰੋ ਕੇ ਉਸਤੋਂ ਬਾਅਦ ਕਵਿਤਾ ਲਿਖ ਦਿੰਦਾ ਹਾਂ

ਜਦ ਗ਼ਮ ਭੁੱਲਣੇ ਲਈ ਮੈਹਖਾਨੇ ਵਿੱਚ ਜਾਂਦਾ ਹਾਂ
ਉੱਥੇ ਪੀ ਕੇ ਬੇ-ਹਿਸਾਬ ਕਵਿਤਾ ਲਿਖ ਦਿੰਦਾ ਹਾਂ

ਤੂੰ ਪੀਤਿਆਂ ਸੱਜਣਾ ਹੋਰ ਵੀ ਚੇਤੇ ਆਉਂਦਾ ਏ
ਖੋਲ੍ਹ ਯਾਦਾਂ ਦੀ ਕਿਤਾਬ ਕਵਿਤਾ ਲਿਖ ਦਿੰਦਾ ਹਾਂ

ਦਿਲ ਤੋਂ ‘ਨਵ’ ਨੂੰ ਚੰਨਾ ਕਦੇ ਵਿਸਾਰੀ ਨਾ
ਤੈਨੂੰ ਕਰ ਏਹੀ ਫ਼ਰਿਆਦ ਕਵਿਤਾ ਲਿਖ ਦਿੰਦਾ ਹਾਂ

ਕਰ ਕੇ ਤੈਨੂੰ ਯਾਦ ਕਵਿਤਾ ਲਿਖ ਦਿੰਦਾ ਹਾਂ
ਕਰ ਹੰਝੂਆਂ ਨੂੰ ਆਬਾਦ ਕਵਿਤਾ ਲਿਖ ਦਿੰਦਾ ਹਾਂ
 
Top