ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ

ਕਦੇ ਸੱਚ ਦੇ ਨਾਲ ਖੜ੍ਹਦਾ ਹਾਂ,
ਕਦੇ ਝੂਠ ਦਾ ਕਲਮਾ ਪੜ੍ਹਦਾ ਹਾਂ
ਕਦੇ ਬਿਨਾਂ ਗੱਲੋਂ ਵੀ ਲੜ੍ਹਦਾ ਹਾਂ,ਪਰ ਦਿਲੋਂ ਵੈਰ ਪੁਗਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|

ਕਦੇ ਹੱਸ ਪੈਂਦਾ ਕਦੇ ਰੋ ਪੈਂਦਾ,
ਹੰਝੂਆਂ ਦੇ ਮਣਕੇ ਪਰੋ ਬਹਿੰਦਾ,
ਮੇਰੇ ਲਈ ਦੁਖੜੇ ਜੋ ਸਹਿੰਦਾ, ਉਸਨੂੰ ਕਦੇ ਭੁਲਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|

ਕੁਝ ਮੇਰੇ ਵਿੱਚ ਗੁਮਾਨ ਵੀ ਹੈ,
ਇਨਸਾਨ ਹਾਂ ਵਿੱਚ ਸ਼ੈਤਾਨ ਵੀ ਹੈ,
ਉਂਝ ਰੱਬ ਦੇ ਵੱਲ ਧਿਆਨ ਵੀ ਹੈ,ਚਾਹੇ ਉਂਝ ਨਾਮ ਧਿਆਉਂਦਾ ਨਹੀਂ
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|

ਮੈਂ ਰਜ਼ਾ ਚ ਰਹਿਣਾ ਚਾਹੁੰਦਾ ਹਾਂ,
ਗੁਰੂ ਚਰਨੀਂ ਸੀਸ ਝੁਕਾਉਂਦਾ ਹਾਂ.
ਭਲਾ ਸਭ ਦਾ ਵੇਖਣਾਂ ਚਾਹੁੰਦਾ ਹਾਂ,ਬੁਰਾ ਕਿਸੇ ਦਾ ਤਕਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|

ਸਿਧਾ ਸਾਧਾ ਸੁਭਾਅ ਹੈ ਮੇਰਾ,
ਦਿਲ ਵਿਚ ਕੀ,ਦੱਸ ਦਿੰਦਾ ਚਿਹਰਾ,
ਚਾਹੇ "ਢੀਂਡਸੇ" ਦਾ ਡਾਂਗ ਤੇ ਡੇਰਾ,ਪਰ ਮਾੜੇ ਨੂੰ ਡਰਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|

ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,ਮੈਨੂੰ ਦਿਖਾਵਾ ਆਉਂਦਾ ਨਹੀਂ|
.

by manpreet
 
Top