ਸਾਨੂੰ ਵਿਛੜਿਆਂ ਕਈ ਕਈ ਸਾਲ ਹੋ ਗਏ,

Saini Sa'aB

K00l$@!n!
ਸਾਨੂੰ ਵਿਛੜਿਆਂ ਕਈ ਕਈ ਸਾਲ ਹੋ ਗਏ,
ਹੱਸਦੇ ਵੱਸਦੇ ਆਪੋ ਆਪਣੇ ਹਾਲ ਹੋ ਗਏ,
ਫੇਰ ਵੀ ਓਹ ਬਣਾ ਕੇ ਆਲਣਾ ਮੇਰੇ ਕਿਸੇ ਕੋਨੇ ਵਿੱਚ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਕੀ ਕੀ ਸੁਣਾਵਾਂ ਗੱਲਾਂ ਓਸ ਮੁਟਿਆਰ ਦੀਆਂ,
ਉਸ ਮੋਤਿਓਂ ਸੱਚੇ ਸੁੱਚੇ ਯਾਰ ਦੀਆਂ,
ਕਈ ਪੌੜੀਆਂ ਚੜਿਆ ਪਿਆਰ ਦੀਆਂ ਇੱਕ ਤਿਆਗ ਦੀ ਚੜਨੀ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਅੱਜ ਵੀ ਕਦੇ ਕਦਾਈਂ ਉਸ ਢਾਬ ਤੇ ਜਾ ਕੇ ਬਹਿੰਦਾ ਹਾਂ,
ਕੁੱਝ ਤੇਰੀ ਸੁਣਨਾ ਲੋਚਦਾ ਹਾਂ ਕੁਝ ਦਿਲ ਆਪਣੇ ਦੀ ਕਹਿੰਦਾ ਹਾਂ,
ਤੇਰੇ ਨਾਲ ਓਥੇ ਮੈਂ ਬਹੁਤ ਇਕਰਾਰ ਕੀਤੇ ਇੱਕ ਆਖਰੀ ਬਾਤ ਜੋ ਕਰਨੀ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਇੱਕੋ ਸਿਆਹੀ ਇੱਕੋ ਵਰਕਾ ਇੱਕੋ ਹੀ ਸਾਡੀ ਗੱਲਬਾਤ ਸੀ,
ਓਹੀ ਚੰਦ ਤੇ ਓਹੀ ਤਾਰੇ ਪਰ ਨਾ ਪਹਿਲਾਂ ਵਾਲੀ ਰਾਤ ਸੀ,
ਜਿਸਦੀ ਨਿੱਘ ਅਸੀਂ ਰਹੇ ਮਾਣਦੇ ਓਹ ਚਾਨਣੀ ਅੱਜ ਪ੍ਰੀਤ ਹੋਰ ਦੇ ਵਿਹੜੇ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

---- ਪ੍ਰੀਤ ਜਿੰਦਾ
 
Top