Gurwinder singh.Gerry
Elite
ਅੱਜ ਯਾਦ ਸੱਜਣ ਦੀ ਆ ਰਹੀ ਏ
ਨਾ ਚਾਹੁੰਦੇ ਹੋਏ ਵੀ ਰਵਾ ਰਹੀ ਏ
ਦਿਲ ਨੂੰ ਤਾਂਗ ਜਹੀ ਪਹਿ ਰਹੀ ਏ
ਵੇ ਤੂੰ ਵਤਨੀ ਆਜਾ ਕਹਿ ਰਹੀ ਏ
ਬਦੋ-ਬਦੀ ਇਹ ਹੰਝੂ ਵਹਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਘਰੋਂ ਦੂਰ ਹੋ ਗਏ ਹਾਂ ਕੀ ਕਰੀਏ
ਮਜਬੂਰ ਹੋ ਗਏ ਹਾਂ ਕੀ ਕਰੀਏ
ਪਿਆ ਜਦੋਂ ਦਾ ਵਿਛੋੜਾ ਤੇਰੇ ਤੋਂ
ਬੇ-ਨੂਰ ਹੋ ਗਏ ਹਾਂ ਕੀ ਕਰੀਏ
ਮੇਰੀ ਰੂਹ ਤੱਕ ਨੂੰ ਤੜਪਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਜਦੋਂ ਛੱਡਿਆ ਸੀ ਪੰਜਾਬ ਨੂੰ ਮੈਂ
ਅਮੀ ਦੀਆਂ ਅੱਖਾਂ ਭਰ ਆਈਆਂ ਸੀ
ਪੁੱਤ ਕਰੂ ਦੂਰ ਗਰੀਬੀ ਘਰ ਦੀ
ਬਾਪੂ ਨੇ ਆਸਾਂ ਲਾਈਆਂ ਸੀ
ਜਿੰਦੜੀ ਘੁਣ ਵਾਂਗ ਖਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਕੀ ਹੋਇਆ ਗੈਰੀ ਦੇ ਗੀਤਾਂ ਨੂੰ
ਜੋ ਏਨਾ ਦਰਦ ਸੁਣਾਉਂਦੇ ਨੇ
ਨਾ ਗੀਤ ਗਮਾ ਗਾਇਆ ਕਰ
ਪੰਛੀ ਵੀ ਤਰਲੇ ਪਾਉਂਦੇ ਨੇ
ਮੇਰਾ ਆਪਣਾ ਆਪ ਗਵਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
ਨਾ ਚਾਹੁੰਦੇ ਹੋਏ ਵੀ ਰਵਾ ਰਹੀ ਏ
ਦਿਲ ਨੂੰ ਤਾਂਗ ਜਹੀ ਪਹਿ ਰਹੀ ਏ
ਵੇ ਤੂੰ ਵਤਨੀ ਆਜਾ ਕਹਿ ਰਹੀ ਏ
ਬਦੋ-ਬਦੀ ਇਹ ਹੰਝੂ ਵਹਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਘਰੋਂ ਦੂਰ ਹੋ ਗਏ ਹਾਂ ਕੀ ਕਰੀਏ
ਮਜਬੂਰ ਹੋ ਗਏ ਹਾਂ ਕੀ ਕਰੀਏ
ਪਿਆ ਜਦੋਂ ਦਾ ਵਿਛੋੜਾ ਤੇਰੇ ਤੋਂ
ਬੇ-ਨੂਰ ਹੋ ਗਏ ਹਾਂ ਕੀ ਕਰੀਏ
ਮੇਰੀ ਰੂਹ ਤੱਕ ਨੂੰ ਤੜਪਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਜਦੋਂ ਛੱਡਿਆ ਸੀ ਪੰਜਾਬ ਨੂੰ ਮੈਂ
ਅਮੀ ਦੀਆਂ ਅੱਖਾਂ ਭਰ ਆਈਆਂ ਸੀ
ਪੁੱਤ ਕਰੂ ਦੂਰ ਗਰੀਬੀ ਘਰ ਦੀ
ਬਾਪੂ ਨੇ ਆਸਾਂ ਲਾਈਆਂ ਸੀ
ਜਿੰਦੜੀ ਘੁਣ ਵਾਂਗ ਖਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ
.
ਕੀ ਹੋਇਆ ਗੈਰੀ ਦੇ ਗੀਤਾਂ ਨੂੰ
ਜੋ ਏਨਾ ਦਰਦ ਸੁਣਾਉਂਦੇ ਨੇ
ਨਾ ਗੀਤ ਗਮਾ ਗਾਇਆ ਕਰ
ਪੰਛੀ ਵੀ ਤਰਲੇ ਪਾਉਂਦੇ ਨੇ
ਮੇਰਾ ਆਪਣਾ ਆਪ ਗਵਾ ਰਹੀ ਏ
ਅੱਜ ਯਾਦ ਸੱਜਣ ਦੀ ਆ ਰਹੀ ਏ