ਸੋਹਣੀਆ ਸੂਰਤਾ ਬਣ ਠਣ ਕੇ

ਸੋਹਣੀਆ ਸੂਰਤਾ ਬਣ ਠਣ ਕੇ ਜਦ ਨਾਲ ਅਦਾਵਾ ਨਿੱਕਲ ਦੀਆ,
ਬਰਛੇ ਵਾਗੂੰ ਸੀਨੇ ਵਿੱਚ ਦੀ ਪਾਰ ਨਿਗਾਹਾ ਨਿੱਕਲ ਦੀਆ,
ਤੇਰੇ ਵੱਲੋ ਮੇਰੇ ਘਰ ਨੂੰ ਇੱਕ ਵੀ ਆਉਦੀ ਨਹੀ,
ਮੇਰੇ ਵੱਲੋ ਤੇਰੇ ਘਰ ਨੂੰ ਕਿੰਨੀਆ ਰਾਵਾਂ ਨਿੱਕਲ ਦੀਆ,
ਬੰਦਾ ਆਪਣੀ ਕੀਤੀ ਪਾਉਦਾ ਕਿਓ ਕੋਈ ਮੇਰਾ ਫ਼ਿਕਰ ਕਰੇ,
ਮੇਰੇ ਖਾਤੇ ਖ਼ਬਰੇ ਕਿੰਨੀਆ ਹੋਰ ਸਜ਼ਾਵਾ ਨਿੱਕਲ ਦੀਆ,
ਓਹ ਯਾਦਾ ਵਾਲਾ ਦੀਵਾ ਓਹਨੀ ਦੇਰ ਤਾਂ ਬੁਝਣਾ ਅੌਖਾ ਏ,
ਜਦ ਤੱਕ ਨਹੀਓ ਸੀਨੇ ਵਿੱਚੋ ਆਖਰੀ ਸ਼ਾਹਾ ਨਿੱਕਲ ਦੀਆ,
ਕਿੰਨੀ ਉੱਚੀ ਹਸਤੀ ਤੇਰੀ ਯਾਦੂ ਤੇਰਾ ਕਿੰਨਿਆ ਤੇ,
ਤੇਰੇ ਲਈ ਹਰ ਦਿਲ ਚੋ ਆਪਣੇ ਆਪ ਦੁਆਵਾ ਨਿੱਕਲ ਦੀਆ,
ਧੁੱਪ ਰੰਗੇ ਜੋ ਦਿਨੇ ਦਿਨੇ ਹੀ ਘਰੇ ਮੁੜਣ ਤਾਂ ਚੰਗਾ ਏ,
ਰਾਤ ਨੂੰ ਸੜਕਾਂ ਉੱਤੇ ਸੌ ਬਲਾਵਾਂ ਨਿੱਕਲ ਦੀਆ.........
 
ਧੁੱਪ ਰੰਗੇ ਜੋ ਦਿਨੇ ਦਿਨੇ ਹੀ ਘਰੇ ਮੁੜਣ ਤਾਂ ਚੰਗਾ ਏ,
ਰਾਤ ਨੂੰ ਸੜਕਾਂ ਉੱਤੇ ਸੌ ਬਲਾਵਾਂ ਨਿੱਕਲ ਦੀਆ.........
:wah
 
Top