Meri Pehli Posting

singh422

Member
ਤੇਰੀਆਂ ਯਾਦਾਂ ਸਾਡੇ ਪਿਆਰ ਦਾ ਦਮ ਭਰਦੀਆ
ਤੇਰੇ ਵਾਂਗੂ ਆ ਕੇ ਕਾਹਲੀ ਜਾਣ ਦੀ ਨਹੀਂ ਕਰਦੀਆ..
ਹਿਜਰ ਤੇਰਾ ਘਰ ਬਣਾ ਕੇ ਬਹਿ ਗਿਆ ਮੇਰੇ ਕੋਲ ਹੀ
ਬੀਤੀਆ ਬਾਤਾਂ ਤੇਰੀਆ ਨੇ, ਪਲ ਪਲ ਜਖਮੀ ਕਰਦੀਆ..
ਵਾਅਦਿਆ ਨੂੰ ਪੁਖਤਗੀ ਦੇਣ ਲਈ ਤੂੰ ਕੁੱਝ ਤਾਂ ਕਰਦੀ ਹੋਸਲਾ
ਕਾਗਜਾਂ ਦੀਆ ਬੇੜੀਆ ਭਲਾ, ਕਦ ਤੱਕ ਪਾਣੀ ਵਿਚ ਤਰਦੀਆ..
ਮੈ ਤਾਂ ਤੈਨੂੰ ਪਾਉਣ ਲਈ ਆਪਣੇ ਸੀ ਕੰਢੇ ਖੋਰ ਲਏ
ਮਹਿਫੀਲਾ ਵਿੱਚ ਉਡੀਆ ਸੀ, ਅਫਵਾਹਾ ਮੇਰੇ ਹੜ ਦੀਆ...
ਅਸਾਂ ਹੰਝੂਆ ਦੇ ਨਾਲ ਆਸਾ ਵਾਲਾ ਆਟਾ ਗੁਨਿੰਆ
ਉਡੀਕਾ ਦੇ ਤਵੇ ਤੇ ਰੋਟੀਆ, ਵੇਹਣੈ ਪੱਕਦੀਆ ਕਿ ਨੀ ਪੱਕਦੀਆ...
ਦਿਲ ਮੇਰਾ ਮੇਰੇ ਵੱਸ ਨਹੀ ਮੈ ਰੋਕਦਾ ਤਾਂ ਬਹੁਤ ਹਾਂ
ਜਦ ਦਾ ਇਸ਼ਕ ਨੇ ਸੇਹੜਿਆ, ਕਰਦਾ ਏ ਆਪਣੀਆ ਮਰਜ਼ੀਆ..
ਮਾਰ ਘਾਣੀ ਸਿਦਕ ਦੀ ਅਸੀ ਕੋਠਾ ਲਿੰਬੀ ਬੈਠੇ ਸਾਂ-
ਆਈ ਸੇਮ ਤੇਰੇ ਹਿਜਰ ਦੀ, ਤੱਕਿਆ ਨੀਹਾਂ ਗਰਦੀਆਂ...
ਖੋਰੇ ਓ ਕੈਸੇ ਲੇਕ ਸੀ ਜੋ ਮਰ ਮਿਟੇ ਸੀ ਇਸ਼ਕ ਤੇ
SiMR ਅੱਜ ਕੱਲ ਤਾਂ ਸੋਹਣੀਆ, ਪੱਕਿਆ ਤੇ ਵੀ ਨਹੀਂ ਤਰਦੀਆ.............
 
Top