ਮੇਰੇ ਦਿਲ ਵਾਲੀ ਗੱਲ...

$hokeen J@tt

Prime VIP
ਮੇਰੇ ਦਿਲ ਵਾਲੀ ਗੱਲ...


ਖੋਰੇ ਕਿਹੜੇ ਚੰਗੇ ਕਰਮਾਂ ਦੀ ਸੀ ਖੇਡ ਜਾਪਦੀ,
ਉਹ ਹੀਰ ਵਰਗੀ,ਮੈਨੂੰ ਦਿਨੇ ਹੀ ਸੁਪਨਾ ਸੀ ਜਾਪਦੀ.
ਜਿਵੇ ਕਲੀ ਭੋਰ ਨੂੰ ਪਹਿਲੀ ਵਾਰ ਹੋਵੇ ਜਾਣਦੀ...
ਇੰਝ ਹੱਸ ਕੇ ਕਹਿੰਦੀ,ਲੱਗਦਾ ਮੈਂ ਤੁਹਾਨੂੰ ਕਦੋ ਦੀ ਜਾਣਦੀ...।।

ਰੰਗ ਲਾਲ ਗੱਲਾਂ, ਹੁੱਸਣ ਤੇ ਰੱਬ ਦੀ ਮਹਿਰ ਜਾਪਦੀ,
ਪੋਚ ਪੋਚ ਪੱਬ ਧਰੇ, ਤੁਰਨਾ ਮਟਕ ਨਾਲ ਜਾਣਦੀ...
ਨੈਣਾਂ ਨਾਲ ਕਰ ਗਲਾਂ, ਖੋਰੇ ਕਿੰਨੇ ਹੀ ਸਵਾਲ ਪੁੱਛ ਗਈ,
ਦੱਬ ਦੰਦਾਂ ਥੱਲੇ ਚੁੰਨੀ..ਬੱਸ ਉਹ ਸ਼ਰਮਾਉਣਾ ਜਾਣਦੀ...।।

ਕਰ ਕੇ ਮਿੱਠੀਆ ਸ਼ਰਾਰਤਾਂ, ਪਾ ਗੋਲ ਮੋਲ ਜਿਹਿਆਂ ਬਾਤਾਂ,
ਟੀਚਰਾਂ ਨਾਲ ਵਿਖਾਵੇ ਹੱਥੀ ਪਾਇਆਂ ਛੱਲੇ - ਛਾਪਾਂ...
ਮੈਨੂੰ ਕਹਿੰਦੀ ਵੇ, ਤੇਰੇ ਬਾਰੇ ਤਾਂ ਮੈ ਸਭ ਜਾਣਦੀ...
ਕਿਸ ਵਿਚ ਵੱਸਦਾ ਹੈ ਤੇਰਾ ਰੱਬ ਮੈਂ ਜਾਣਦੀ...।।

ਪਿੰਡ ਮੇਰੇ ਦੀ ਹਰ ਥਾਂ , ਕਲੀ ਕਲੀ ਗਲੀ ਉਹ ਜਾਣਦੀ,
ਕਿਥੇ ਮੈਂ ਪੱੜਿਆਂ, ਕਿਥੇ ਖੇਡਿਆ ਹਰ ਗੱਲ ਜਾਣਦੀ...
ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ...
"ਹਨੀ" ਉੰਝ ਤਾਂ ਚੰਦਰੀ ਉਹ ਮੇਰਾ ਰੱਗ ਰੱਗ ਜਾਣਦੀ...।।
 

Ravivir

Elite
uda har rang vakhra
uhdi soch a avali
main udeekda kade
oh mil jave mainu kali
sari duniya cho ohi
bas mere haandi,
unjh chandri oh mera ragg jandi
 
Top