ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ

gurpreetpunjabishayar

dil apna punabi
ਖੋਰੇ ਕਿਹੜੇ ਚੰਗੇ ਕਰਮਾਂ ਦੀ ਸੀ ਖੇਡ ਜਾਪਦੀ,
ਉਹ ਹੀਰ ਵਰਗੀ,ਮੈਨੂੰ ਦਿਨੇ ਹੀ ਸੁਪਨਾ ਸੀ ਜਾਪਦੀ.
ਜਿਵੇ ਕਲੀ ਭੋਰ ਨੂੰ ਪਹਿਲੀ ਵਾਰ ਹੋਵੇ ਜਾਣਦੀ…
ਇੰਝ ਹੱਸ ਕੇ ਕਹਿੰਦੀ,ਲੱਗਦਾ ਮੈਂ ਤੁਹਾਨੂੰ ਕਦੋ ਦੀ ਜਾਣਦੀ…।।
ਰੰਗ ਲਾਲ ਗੱਲਾਂ, ਹੁੱਸਣ ਤੇ ਰੱਬ ਦੀ ਮਹਿਰ ਜਾਪਦੀ,
ਪੋਚ ਪੋਚ ਪੱਬ ਧਰੇ, ਤੁਰਨਾ ਮਟਕ ਨਾਲ ਜਾਣਦੀ…
ਨੈਣਾਂ ਨਾਲ ਕਰ ਗਲਾਂ, ਖੋਰੇ ਕਿੰਨੇ ਹੀ ਸਵਾਲ ਪੁੱਛ ਗਈ,
ਦੱਬ ਦੰਦਾਂ ਥੱਲੇ ਚੁੰਨੀ..ਬੱਸ ਉਹ ਸ਼ਰਮਾਉਣਾ ਜਾਣਦੀ…।।
ਕਰ ਕੇ ਮਿੱਠੀਆ ਸ਼ਰਾਰਤਾਂ, ਪਾ ਗੋਲ ਮੋਲ ਜਿਹਿਆਂ ਬਾਤਾਂ,
ਟੀਚਰਾਂ ਨਾਲ ਵਿਖਾਵੇ ਹੱਥੀ ਪਾਇਆਂ ਛੱਲੇ – ਛਾਪਾਂ…
ਮੈਨੂੰ ਕਹਿੰਦੀ ਵੇ, ਤੇਰੇ ਬਾਰੇ ਤਾਂ ਮੈ ਸਭ ਜਾਣਦੀ…
ਕਿਸ ਵਿਚ ਵੱਸਦਾ ਹੈ ਤੇਰਾ ਰੱਬ ਮੈਂ ਜਾਣਦੀ…।।
ਪਿੰਡ ਮੇਰੇ ਦੀ ਹਰ ਥਾਂ , ਕਲੀ ਕਲੀ ਗਲੀ ਉਹ ਜਾਣਦੀ,
ਕਿਥੇ ਮੈਂ ਪੱੜਿਆਂ, ਕਿਥੇ ਖੇਡਿਆ ਹਰ ਗੱਲ ਜਾਣਦੀ…
ਇੱਕ ਜਾਣਦੀ ਨਹੀ ਬੱਸ ਉਹ ਮੇਰੇ ਦਿਲ ਵਾਲੀ ਗੱਲ…
ਉੰਝ ਤਾਂ ਚੰਦਰੀ ਉਹ ਮੇਰਾ ਰੱਗ ਰੱਗ ਜਾਣਦੀ

ਲੇਖਕ this is from punabi book
 
Top