Lyrics ਦੇਬੀ ਦਾ ਗੀਤ

Saini Sa'aB

K00l$@!n!
:speech"ਕਿਸੇ ਨਾਲ ਤੁਸਾਂ ਬਣਾਈ ਹੋਵੇ ਤਾਂ ਕਹੀਏ...
ਇੱਕ ਦੇ ਨਾਲ ਲੜਾਈ ਹੋਵੇ ਤਾਂ ਕਹੀਏ...
ਆਸ਼ਕ ਜੁੱਤੀਆਂ ਜਿੰਨ੍ਹਾਂ ਮਗਰ ਘਸਾ ਲੈਂਦੇ,
ਉਹਨਾਂ ਨੇ ਕਦੀ ਘਸਾਈ ਹੋਵੇ ਤਾਂ ਕਹੀਏ...
ਪਿੱਠ ਮਗਰ ਤਾਂ ਸਾਰੇ ਈ ਗੱਲਾਂ ਕਰਦੇ ਨੇ,
ਮੂੰਹ ਤੇ ਕਿਸੇ ਸੁਣਾਈ ਹੋਵੇ ਤਾਂ ਕਹੀਏ....
ਦੇਬੀ ਨੂੰ ਅਫਸੋਸ ਨਹੀਂ ਪਛਤਾਵਾ ਨਹੀਂ,
ਕਿਸੇ ਨਾਲ ਉਹਨੇ ਨਿਭਾਈ ਹੋਵੇ ਤਾਂ ਕਹੀਏ..."

"ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ...
ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ ਗੁੱਡ-ਬਾਏ ਤਾਂ ਪੀਤੀ ਗਈ...
ਕਈ ਵਾਰ ਤਾਂ ਦੇਬੀ ਪੀਂਦਾ ਆ ਉਹਨਾਂ ਨੂੰ ਦਿਲੋਂ ਭੁਲਾਵਣ ਲਈ,
ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ...."

"ਜੇ ਨਹੀਂ ਰਹਿੰਦੇ ਤਾਂ ਜਾਣ ਦਿਉ ਤੁਰਿਆਂ ਨੂੰ ਡੱਕ ਕੇ ਕੀ ਕਰਨਾ...
ਮੂੰਹ ਚੰਦਰਾ ਜਿਹਾ ਜੋ ਕਰ ਬੈਠੇ ਉਹਨਾਂ ਵੱਲ ਤੱਕ ਕੇ ਕੀ ਕਰਨਾ...
ਤੇਰੀ ਸ਼ਕਲ ਜਿੰਨ੍ਹਾਂ ਨੂੰ ਭੁੱਲ ਗਈ ਏ ਤੇਰਾ ਨਾਂ ਵੀ ਜਿੰਨ੍ਹਾਂ ਨੂੰ ਯਾਦ ਨਹੀਂ,
ਤੂੰ ਦੇਬੀ ਜੇਬ 'ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ...."

"ਬਦਨਾਮ ਰਵਾਂ ਮਸ਼ਹੂਰ ਰਵਾਂ ਪਰ ਤੇਰੇ ਤੋਂ ਨਾ ਦੂਰ ਰਵਾਂ....
ਸਾਰੀ ਦੁਨੀਆਂ ਛੱਡ ਜਾਵੇ ਇੱਕ ਤੈਨੂੰ ਮਨਜੂਰ ਰਵਾਂ....
ਸਜ਼ਾ ਵੀ ਭੁਗਤੀ ਜਾਵਾਂ ਮੈਂ ਪੁੱਛਦਾ ਨਾਲੇ ਕਸੂਰ ਰਵਾਂ...
ਦੇਬੀ ਉਸਦੇ ਪਰਤਣ ਤਾਂਈ ਜਿਉਂਦਾ ਕਿਤੇ ਜਰੂਰ ਰਵਾਂ...."
 
Top