Lyrics ਦੇਬੀ ਦੇ ਗੀਤ

Saini Sa'aB

K00l$@!n!
:soਉਹਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ,
ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ,
ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ,
ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ,
ਮਹਿੰਦੀ ਰਚਾ ਕੇ ਹੱਥਾ ਤੇ ਉਹ ਭੁਲ ਗਈ ਮੈਨੂੰ,
"ਦੇਬੀ" ਲੱਹੂ ਵਿੱਚ ਰਚੀ ਨੂੰ ਕਿਦਾ ਵਿਦਾ ਕਰਾ.............

--------------------------------------------------------------------
ਹੁਸਨ ਨੂੰ ਨਖਰੇ ਕੌਣ ਸਖਉਦਾ ਏ ਗੱਲ ਅਕਲ ਤੋ ਦੂਰ ਆ,
ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਓ ਮਗਰੂਰ ਏ,
"ਦੇਬੀ" ਨੇ ਜਾ ਤਫਤੀਸ਼ ਜੋ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ,
ਕਿ ਇਸ ਵਿਚ ਅੱਧਾ ਆਸ਼ਕਾ ਦਾ ਤੇ ਅੱਧਾ ਸ਼ੀਸਿਆ ਦਾ ਕਸੂਰ ਏ............

-------------------------------------------------------------

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ............

-------------------------------------------------------------------

ਇੱਕ ਲਾਟ ਹੁਸਨ ਦੀ ਮੱਚਦੀ ਏ,
ਅੱਖਾਂ ਸੇਕੇ ਬਿਨਾਂ ਨਹੀ ਰਹਿ ਸਕਦੇ,
ਉਹਦੀ ਦੀਦ ਖਦਾ ਦੀ ਦੀਦ ਸਾਨੂੰ,
ਤੇ ਮੱਥਾ ਟੇਕੇ ਬਿਨਾਂ ਨਹੀ ਰਹਿ ਸਕਦੇ,
ਇੱਕ ਸਾਡੇ ਗੁਆਢ 'ਚ ਚੰਨ ਰਹਿੰਦਾ,
ਦਿਨ ਵੇਲੇ "ਦੇਬੀ" ਚੜਦਾ ਏ,
ਬਈ ਉਹ ਚੜੇ ਬਿਨਾਂ ਨਹੀ ਰਹਿ ਸਕਦਾ,
ਤੇ ਅਸੀ ਦੇਖੇ ਬਿਨਾਂ ਨਹੀ ਰਹਿ ਸਕਦੇ...........

----------------------------------------------------------------------

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,
ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,
ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,
ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,
ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,
ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,
ਵੱਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ,
ਅਸੀ ਪੁਛਿਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ,
ਕੀ ਦੇਣਾ "ਦੇਬੀ" ਨੇ ਦਿਲ ਦੀ ਗਾਨੀ ਵਿੱਚ,
ਚੰਦ ਸ਼ੇਅਰ ਹੀ ਦਿੱਤੇ ਮੜ ਕੇ ਜਾਦੇ ਸੱਜਣਾਂ ਨੂੰ..........

------------------------------------------------------------------

ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ...

ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...

ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...

ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਣ ਘੜੀ ਏ ਜਿਸ ਦੀ ਆਉਂਦੀ ਏ...

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਹੀ
ਸੀਨੇ ਦੇ ਵਿੱਚ ਸੱਦਾ ਰੜਕਣੇ ਵਾਲੀ ਗੱਲ ਜਹੀ....

ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ....

ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..

ਦੇਬੀ ਨਲੋਂ ਸਾਰੇ ਰਿਸ਼ਤੇ ਤੋੜਣ ਵਾਲੀਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ..

---------------------------------------------------------------

ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,
ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,
"ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ.....:wah
 
Top