ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ,

ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ,
ਦਿਲ ਤਾਂ ਅਜ ਵੀ ਸੋਨੇ ਵਰਗਾ,ਵਿਚ ਵਸਨੇ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ..........

ਨਖਰੇ ਅਜ ਵੀ ਉਹੀ,ਉਹਨੂੰ ਝਲਣ ਵਾਲਾ ਬਦਲ ਗਿਆ,
ਮੁੰਦਰੀ ਛਲੇ ਅਜ ਵੀ ਪਿਹਲਾਂ ਵਾਲੇ,ਪਰ ਵਟਾਉਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ........

ਝੁੱਠੇ ਵਾਦੇ ਪਿਯਾਰ ਦੇ,ਅਜ ਕਸਮਾਂ ਸੌਂਹਾਂ ਖਾਨ ਵਾਲਾ ਬਦਲ ਗਿਆ,
ਇਸ ਰੰਗ ਵਟਾਉਂਦੀ ਦੁਨੀਆ ਵਿਚੋਂ,ਇਕ ਹੋਰ ਰੰਗ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ........

ਪਿਹਲਾਂ ਵਾਂਗੂੰ ਸੋਹਨੇ ਅਜ ਵੀ ਮਹਿਫਲਾਂ ਸਜਾਉਂਦੇ ਨੇ,
ਪਰ ਅਜ ਉੱਹ ਮਹਿਫਲਾਂ ਦਾ ਅਂਦਾਜ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਕੌਣ ਕਰੇ ਵਿਸ਼ਵਾਸ ਕਿ ਸੋਹਨੇ ਬੋਹਤੇ ਲਾਰੇ ਲਾਉਂਦੇ ਨੇ,
ਪਰ ਅਜ ਉਹ ਲਾਰਿਆਂ ਤੋਂ ਤਬਾਹ ਹੋਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਮਾਹੀ ਤਾਂ ਅਜ ਵੀ ਉਹਦਾ ਚੰਨ ਵਰਗਾ,
ਪਰ ਚੰਨ ਕਹਿਲਾਊੱਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ...

**********************
 
$hokeen J@tt

Prime VIP
Re: ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿ&#2566

vadiya ji.....
 
JUGGY D

BACK TO BASIC
Re: ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿ&#2566

kiyaa baat aa :wah :wah
 
Top