ਸੱਚ ਮੰਨੀ ਜਾ ਝੂਠ ਮੰਨੀ ਤੇਰਾ ਪਿਆਰ ਬਦਲ ਗਿਆ ਲੱਗਦ&#2

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ..
ਅਸੀ ਰੱਬ ਤੋਂ ਪੁੱਛਦੇ ਰਹਿਦੇ ਹਾ,
ਸਾਡਾ ਯਾਰ ਬਦਲ ਗਿਆ ਲੱਗਦਾ ਏ...

ਪਹਿਲਾ ਜਾਨ-ਜਾਨ ਤੂੰ ਕਹਿਦਾ ਸੀ,
ਹੁਣ ਮਰਦਿਆ ਨੂੰ ਵੀ ਜਾਣਿਆ ਨਾ..
100 ਲੋਕਾਂ ਚੋ ਲੱਭ ਲੈਂਦਾ ਸੀ
ਹੁਣ ਅੱਗੇ ਵੀ ਖੜਕੇ ਪਛਾਣਿਆ ਨਾ...

ਤੇਰੀ ਜ਼ਿੰਦਗੀ ਵਿਚ ਗਰੀਬਾਂ ਦਾ
ਕਿਰਦਾਰ ਬਦਲ ਗਿਆ ਲੱਗਦਾ ਏ..

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ

ਇਕ ਪਲ ਲਈ ਧੜਕਣ ਰੁਕ ਜਾਂਦੀ
ਜਦ ਰੁੱਸਕੇ ਕੋਲੋ ਉਠਦਾ ਐ,
ਪਹਿਲਾ ਹਾਸਿਆ ਦੇ ਨਾਲ ਲੁੱਟਿਆ ਸੀ
ਹੁਣ ਰੋਸਿਆ ਦੇ ਨਾਲ ਲੁੱਟਦਾ ਐ.

ਪਹਿਲਾ ਹੱਸੇ ਸੀ ਹੁਣ ਰੁੱਸੇ ਨੇ
ਹਥਿਆਰ ਬਦਲ ਗਿਆ ਲੱਗਦਾ ਏ

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ

ਕਿਉ ਰੁੱਸਿਆ ਰੁੱਸਿਆ ਰਹਿਦਾ ਏਂ
ਲੋਕੀ ਏ ਪੁੱਛਦੇ ਰਹਿਦੇ ਨੇ ?
ਜਦ ਹਂਜੂਆ ਤੋਂ ਪਰਦਾ ਕਰੀਏ
ਫੇਰ ਹੌਂਕੇ ਉਠਦੇ ਰਹਿਦੇ ਨੇ

ਸਾਨੂੰ ਖੁਸੀਆ ਦੇਣ ਵਾਲੇ ਦਾ
ਵਪਾਰ ਬਦਲ ਗਿਆ ਲੱਗਦਾ ਏ

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ
ਤੂੰ ਇਕ-ਦੋ ਚਿੱਠੀਆ ਪਾਈਆ ਸੀ
ਓਹ ਅੱਜ ਤੱਕ ਸਾਭੀਆ ਪਈਆ ਨੇ
ਸਾਡੀ ਗਾਨੀ ਦੀ ਕਿ ਪੁੱਛ ਹੋਣੀ
ਤੈਨੂੰ ਦਿੱਤੀਆ ਹੋਣੀਆ ਕਈਆ ਨੇ

ਗਰਦਨ ਤਾਂ ਪਹਿਲਾ ਵਾਲੀ ਏ
ਪਰ ਹਾਰ ਬਦਲ ਗਿਆ ਲੱਗਦਾ ਏ

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ

ਏਹ ਸੋਚ ਕੇ ਦਿਲ ਲਗਾਇਆ ਸੀ
ਮਰਨੇ ਤੱਕ ਪਿਆਰ ਨਿਭਾਵਾਂਗਾ
ਤੈਨੂੰ ਚਾਹੁੰਦਾ ਸੀ ਤੈਨੂੰ ਚਾਹੁੰਦਾ ਹਾ.
ਅੱਗੇ ਵੀ ਤੈਨੂੰ ਚਾਹਵਾਂਗਾ

ਕੀ ਕਰੀਏ ਤੇਰੇ ਦਿਲ ਦਾ
ਪਹਿਰੇਦਾਰ ਬਦਲ ਗਿਆ ਲੱਗਦਾ ਏ

ਸੱਚ ਮੰਨੀ ਜਾ ਝੂਠ ਮੰਨੀ
ਤੇਰਾ ਪਿਆਰ ਬਦਲ ਗਿਆ ਲੱਗਦਾ ਏ....
 

Saini Sa'aB

K00l$@!n!
Re: ਸੱਚ ਮੰਨੀ ਜਾ ਝੂਠ ਮੰਨੀ ਤੇਰਾ ਪਿਆਰ ਬਦਲ ਗਿਆ ਲੱਗ&#2598

ਇਕ ਪਲ ਲਈ ਧੜਕਣ ਰੁਕ ਜਾਂਦੀ
ਜਦ ਰੁੱਸਕੇ ਕੋਲੋ ਉਠਦਾ ਐ,
ਪਹਿਲਾ ਹਾਸਿਆ ਦੇ ਨਾਲ ਲੁੱਟਿਆ ਸੀ
ਹੁਣ ਰੋਸਿਆ ਦੇ ਨਾਲ ਲੁੱਟਦਾ ਐ.

ਪਹਿਲਾ ਹੱਸੇ ਸੀ ਹੁਣ ਰੁੱਸੇ ਨੇ
ਹਥਿਆਰ ਬਦਲ ਗਿਆ ਲੱਗਦਾ ਏ
:clap very nice :clap
 
Top