ਆਈ.ਪੀ.ਐੱਲ-7 ਦੇ ਪ੍ਰੋਗਰਾਮ ਦਾ ਐਲਾਨ ਲੋਕ ਸਭਾ ਚੋਣਾਂ

[JUGRAJ SINGH]

Prime VIP
Staff member
ਚੇਨਈ- ਆਈ.ਪੀ.ਐੱਲ-7 ਦੇ ਪ੍ਰੋਗਰਾਮ ਅਤੇ ਆਯੋਜਨ ਸਥਾਨਾਂ ਦਾ ਐਲਾਨ ਇਸੇ ਸਾਲ ਹੋਣ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਕੀਤਾ ਜਾਵੇਗਾ। ਬੀ.ਸੀ.ਸੀ.ਆਈ ਦੀ ਕਾਰਜ ਕਮੇਟੀ ਦੀ ਵੀਰਵਾਰ ਨੂੰ ਬੁਲਾਈ ਗਈ ਹੰਗਾਮੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਈ.ਪੀ.ਐੱਲ ਦੇ ਕਈ ਮੈਚਾਂ ਦੀਆਂ ਤਾਰੀਕਾਂ ਅਤੇ ਆਯੋਜਨ ਸਥਾਨ ਬਦਲਣੇ ਪਏ ਸਨ, ਜਿਸ ਕਾਰਨ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ ਸੀ। ਇਸੇ ਤੋਂ ਬਚਣ ਲਈ ਬੀ.ਸੀ.ਸੀ.ਆਈ ਨੇ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਹੀ ਆਈ.ਪੀ.ਐੱਲ-7 ਦੇ ਪ੍ਰੋਗਰਾਮ ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ।
 
Top