ਲੋਕ ਸਭਾ ਚੋਣਾਂ ਅੱਧ ਅਪ੍ਰੈਲ 'ਚ ਹੋਣਗੀਆਂ * 5 ਜਾਂ 6 ਹੋ&#25

[JUGRAJ SINGH]

Prime VIP
Staff member
ਨਵੀਂ ਦਿੱਲੀ 5 ਜਨਵਰੀ (ਏਜੰਸੀ)-ਚੋਣ ਕਮਿਸ਼ਨ ਅੱਧ ਅਪ੍ਰੈਲ 'ਚ ਚੋਣਾਂ ਕਰਵਾਉਣ ਦੀ ਪੂਰੀ ਤਿਆਰੀ ਵਿਚ ਹੈ। ਘੱਟੋ ਘੱਟ 5 ਪੜਾਵਾਂ ਵਿਚ ਹੋਣ ਵਾਲੀਆਂ ਚੋਣਾਂ ਅੱਧ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ ਦੇ ਆਰੰਭ ਵਿਚ ਮੁਕੰਮਲ ਹੋਣਗੀਆਂ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਚੋਣ ਪ੍ਰੋਗਰਾਮ ਦਾ ਐਲਾਨ ਫਰਵਰੀ ਦੇ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਕਰਨ ਦੀ ਸੰਭਾਵਨਾ ਹੈ ਤੇ ਇਸ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਲੋਕ ਸਭਾ ਚੋਣਾਂ ਦੇ ਨਾਲ ਆਂਧਰਾ ਪ੍ਰਦੇਸ਼, ਉਡੀਸ਼ਾ ਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਚੋਣ ਤਰੀਕਾਂ ਦਾ ਐਲਾਨ ਫਰਵਰੀ ਦੇ ਅੰਤ ਜਾਂ ਮਾਰਚ ਦੇ ਪਹਿਲੇ 2-3 ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਚੋਣ ਪ੍ਰੋਗਰਾਮ ਐਲਾਨਣ ਤੋਂ ਪਹਿਲਾਂ ਲੋਕ ਸਭਾ ਇਕ ਵਾਰ ਮੁੜ ਜੁੜ ਸਕਦੀ ਹੈ ਤਾਂ ਜੋ ਖਰਚਾ ਬਿੱਲ ਪਾਸ ਕੀਤਾ ਜਾ ਸਕੇ। ਇਹ ਖਰਚਾ ਬਿੱਲ 6 ਮਹੀਨੇ ਲਈ ਪਾਸ ਕੀਤਾ ਜਾਵੇਗਾ ਤਾਂ ਜੋ ਨਵੀਂ ਸਰਕਾਰ ਨੂੰ 2014-15 ਲਈ ਪੂਰਾ ਬਜਟ ਪੇਸ਼ ਕਰਨ ਵਾਸਤੇ ਸਮਾਂ ਦਿੱਤਾ ਜਾ ਸਕੇ। ਇਹ ਵੀ ਕਿਆਸ ਅਰਾਈਆਂ ਹਨ ਕਿ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਸਰਕਾਰ ਸੰਸਦ ਦਾ ਥੋੜ੍ਹਚਿਰੀ ਵਿਸ਼ੇਸ਼ ਇਜਲਾਸ ਵੀ ਸੱਦ ਸਕਦੀ ਹੈ। ਮੌਜੂਦਾ ਲੋਕ ਸਭਾ ਦੀ ਮਿਆਦ 1 ਜੂਨ ਨੂੰ ਸਮਾਪਤ ਹੋ ਰਹੀ ਹੈ ਤੇ ਨਵੇਂ ਸਦਨ ਦਾ ਗਠਨ 31 ਮਈ ਤੱਕ ਕਰਨਾ ਪਵੇਗਾ। ਚੋਣਾਂ 5 ਜਾਂ 6 ਪੜਾਵਾਂ ਤਹਿਤ ਕਰਵਾਈਆਂ ਜਾਣ, ਇਹ ਮੁੱਦਾ ਚੋਣ ਕਮਿਸ਼ਨ ਦੇ ਵਿਚਾਰ ਅਧੀਨ ਹੈ।
 
Top