ਉਲੰਪਿਕ ਦੇ ਸੰਭਾਵਿਤ ਖਿਡਾਰੀਆਂ ਦੇ ਮਾਰਗ ਦਰਸ਼ਕ &#261

[JUGRAJ SINGH]

Prime VIP
Staff member
27 ਜਨਵਰੀ p ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੇ ਸੋਮਵਾਰ ਨੂੰ ਗੋ ਸਪੋਰਟਸ ਫਾਊਾਡੇਸ਼ਨ ਦੇ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ | ਦ੍ਰਾਵਿੜ ਇਸ ਫਾਊਾਡੇਸ਼ਨ ਦੇ ਨਾਲ ਜੁੜਕੇ ਦੇਸ਼ ਵਲੋਂ ਉਲੰਪਿਕ ਅਤੇ ਪੈਰਾਉਲੰਪਿਕ 'ਚ ਹਿੱਸਾ ਲੈਣ ਵਾਲੇ ਸੰਭਾਵਿਤ ਨੌਜਵਾਨ ਖਿਡਾਰੀਆਂ ਦੇ ਵਿਕਾਸ 'ਚ ਸਹਿਯੋਗ ਕਰਨਗੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੇ | ਉਹ ਗੋ ਸਪੋਰਟਸ ਫਾਊਾਡੇਸ਼ਨ ਦੇ ਸਲਾਹਕਾਰ ਬੋਰਡ ਨਾਲ ਜੁੜਕੇ ਕੰਮ ਕਰਨਗੇ ਅਤੇ ਰਾਹੁਲ ਦ੍ਰਾਵਿੜ ਐਥਲੀਟ ਮੈਂਟਰਸ਼ਿਪ ਪ੍ਰੋਗਰਾਮ ਵੀ ਚਲਾਉਣਗੇ | ਇਸ ਮੌਕੇ ਦ੍ਰਾਵਿੜ ਨੇ ਕਿਹਾ ਕਿ ਇਕ ਖਿਡਾਰੀ ਹੋਣ ਦੇ ਨਾਤੇ ਮੈ ਹਰ ਖਿਡਾਰੀ ਨੂੰ ਆਪਣੇ ਸਰਬੋਤਮ ਪ੍ਰਦਰਸ਼ਨ ਤੱਕ ਪਹੁੰਚਾਉਣ ਦੇ ਲਈ ਉਸ ਦੀਆਂ ਹੁੰਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਸਮਝ ਸਕਦਾ ਹਾਂ | ਪਿਛਲੇ ਕੁਝ ਸਾਲਾਂ 'ਚ ਦੇਸ਼ ਦੇ ਖੇਡ ਦੇ ਵਿਕਾਸ ਦੀ ਦਿਸ਼ਾ 'ਚ ਅਨੇਕਾ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਸਾਡੇ ਪ੍ਰਦਰਸ਼ਨ 'ਚ ਵੀ ਲਗਾਤਾਰ ਸੁਧਾਰ ਹੋਇਆ ਹੈ | ਉਲੰਪਿਕ ਸੋਨ ਤਗਮਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੀ ਗੋ ਸਪੋਰਟਸ ਫਾਊਾਡੇਸ਼ਨ ਦੇ ਨਾਲ ਜੁੜੇ ਹਨ |
 
Top