ਹਾਕੀ ਇੰਡੀਆ ਲੀਗ ਦੀ ਸ਼ੁਰੂਆਤ ਅੱਜ ਤੋਂ-ਦਿੱਲੀ ਵੈ&#26

[JUGRAJ SINGH]

Prime VIP
Staff member
ਅਜੀਤਗੜ੍ਹ. ਏਜੰਸੀ
24 ਜਨਵਰੀ p ਜੇ. ਪੀ. ਪੰਜਾਬ ਵਾਰੀਅਰਜ਼ ਅਤੇ ਦਿੱਲੀ ਵੈਬਰਾਈਡਰਸ ਦੇ ਵਿਚਾਲੇ ਇਥੇ ਨਵੇਂ ਬਣੇ ਕੌਮਾਂਤਰੀ ਹਾਕੀ ਸਟੇਡੀਅਮ 'ਚ ਹੋਣ ਵਾਲੇ ਉਦਘਾਟਨੀ ਮੈਚ ਦੇ ਨਾਲ ਹੀ ਕੱਲ੍ਹ ਹਾਕੀ ਇੰਡੀਆ ਲੀਗ ਦੇ ਦੂਸਰੇ ਸੀਜ਼ਨ ਦਾ ਆਗਾਜ਼ ਹੋਵੇਗਾ | ਟੂਰਨਾਮੈਂਟ ਦੇ ਜੇਤੂ ਨੂੰ ਢਾਈ ਕਰੋੜ ਰੁਪਏ ਅਤੇ ਉਪ ਜੇਤੂ ਨੂੰ ਸਵਾ ਕਰੋੜ ਦੀ ਰਾਸ਼ੀ ਮਿਲੇਗੀ | ਉਦਘਾਟਨੀ ਮੈਚ 'ਚ ਦਿੱਲੀ ਵੈਬਰਾਈਡਰਸ ਅਤੇ ਜੇ. ਪੀ. ਪੰਜਾਬ ਵਾਰੀਅਰਜ਼ ਦੀਆਂ ਟੀਮਾਂ ਵਿਚਾਲੇ ਟੱਕਰ ਵੇਖਣ ਨੂੰ ਮਿਲੇਗੀ | ਪੰਜਾਬ ਦੇ ਕੋਲ ਨੌਜਵਾਨ ਤੇ ਅਨੁਭਵੀ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ | ਉਨ੍ਹਾਂ ਦੇ ਕੋਲ ਆਸਟ੍ਰੇਲੀਆ ਦੇ ਜੇਮੀ ਡਾਇਰ ਵਰਗਾ ਕ੍ਰਿਸ਼ਮਾਈ ਕਪਤਾਨ ਵੀ ਹੈ ਜਦਕਿ ਡੱਚ ਗੋਲਕੀਪਰ ਯਾਪ ਸਟਾਕਮੈਨ ਅਤੇ ਇਗਨੇਸ਼ ਟਿਰਕੀ ਅਤੇ ਮਾਰਕ ਨੋਲਸ ਵਰਗੇ ਅਨੁਭਵੀ ਖਿਡਾਰੀਆਂ ਦੇ ਰਹਿੰਦਿਆਂ ਪੰਜਾਬ ਦੀ ਡੀਫੈਂਸ ਵੀ ਕਾਫੀ ਮਜ਼ਬੂਤ ਹੈ | ਫਾਰਵਰਡ ਲਾਈਨ 'ਚ ਪੰਜਾਬ ਕੋਲ ਸ਼ੀਵੇਂਦਰ ਸਿੰਘ, ਐਸ. ਵੀ. ਸੁਨੀਲ, ਧਰਮਵੀਰ ਸਿੰਘ ਤੇ ਅੱਫਾਨ ਯੂਸਫ ਵਰਗੇ ਖਿਡਾਰੀ ਹਨ | ਬੈਰੀ ਡਾਂਸਰ ਅਤੇ ਜਗਬੀਰ ਸਿੰਘ ਵਰਗੇ ਅਨੁਭਵੀ ਕੋਚਾਂ ਦੀ ਅਗਵਾਈ 'ਚ ਪੰਜਾਬ ਇਸ ਲੀਗ 'ਚ ਵਧੀਆ ਪ੍ਰਦਰਸ਼ਨ ਕਰਨਾ ਚਾਹੇਗੀ |
 
Top