ਈ.ਐਸ.ਪੀ.ਐਨ ਕ੍ਰਿਕਇੰਫੋ ਨੇ ਦੋ ਖਾਸ ਇਨਾਮ ਸ਼੍ਰੇਣੀਆ&#2

[JUGRAJ SINGH]

Prime VIP
Staff member
ਨਵੀਂ ਦਿੱਲੀ- ਸਾਲ 'ਚ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰਾਂ ਨੂੰ ਮਿਲਣ ਵਾਲੇ ਸਾਲਾਨਾ ਈ.ਐਸ.ਪੀ.ਐਨ ਕ੍ਰਿਕ ਇੰਫੋ ਇਨਾਮਾਂ ਦੀ ਸੂਚੀ 'ਚ ਦੋ ਨਵੀਂਆਂ ਸ਼੍ਰੇਣੀਆਂ ਜੋੜੀਆਂ ਗਈਆਂ ਹਨ। ਇਨਾਮਾਂ ਦੀ ਜਿਊਰੀ 'ਚ ਈਆਨ ਚੈਪਲ, ਰਾਹੁਲ ਦ੍ਰਾਵਿੜ, ਮਾਰਟਿਨ ਕ੍ਰੋ, ਸੰਜੇ ਮਾਂਜੇਕਰ ਅਤੇ ਡੇਰਲ ਕਲਿਨਨ ਸ਼ਾਮਲ ਹਨ ਜੋ ਟੈਸਟ ਤੇ ਵਨ-ਡੇ ਦੇ ਸਰਵਸ੍ਰੇਸ਼ਟ ਪ੍ਰਦਰਸ਼ਨ ਦੀ ਚੋਣ ਕਰਨਗੇ। ਮਾਂਜੇਕਰ ਨੇ ਕਿਹਾ ਕਿ ਸਾਲ 2013 'ਚ ਕ੍ਰਿਕਟ 'ਚ ਕੁਝ ਯਾਦਗਾਰ ਤੇ ਬੇਜੋੜ ਪ੍ਰਦਰਸ਼ਨ ਹੋਏ। ਇਨ੍ਹਾਂ 'ਚ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਦੀ ਚੋਣ ਕਰਨੀ ਬਹੁਤ ਮੁਸ਼ਕਲ ਹੈ। ਚੋਣ ਕਰਦੇ ਸਮੇਂ ਅਸੀਂ ਉਸ ਪ੍ਰਦਰਸ਼ਨ ਦਾ ਮੈਚ ਦੇ ਨਤੀਜੇ 'ਤੇ ਪ੍ਰਭਾਵ ਅਤੇ ਖਿਡਾਰੀ ਦੇ ਹੁਨਰ ਆਦਿ 'ਤੇ ਧਿਆਨ ਦੇ ਰਹੇ ਹਾਂ। ਦੋ ਖਾਸ ਸ਼੍ਰੇਣੀਆਂ ਜਿਊਰੀ ਦੇ ਮੈਂਬਰਾਂ ਨੇ ਤਿਆਰ ਕੀਤੀ ਹਨ ਅਤੇ ਇਸ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਇਸ ਦਰਮਿਆਨ ਕ੍ਰਿਕਟ ਪ੍ਰੇਮੀਆਂ ਨੂੰ ਸਾਲ 'ਚ ਸ਼ਿਰਕਤ ਕਰਨ ਵਾਲੇ ਸਰਵਸ੍ਰੇਸ਼ਟ ਖਿਡਾਰੀ ਦੀ ਚੋਣ ਕਰਨ ਦਾ ਮੌਕਾ ਮਿਲੇਗਾ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਸ਼ਿਖਰ ਧਵਨ ਤੇ ਵਿਰਾਟ ਕੋਹਲੀ ਤਿੰਨੋਂ ਟੈਸਟ ਤੇ ਵਨ-ਡੇ ਦੇ ਸਾਲ ਦੇ ਸਰਵਸ੍ਰੇਸ਼ਟ ਪ੍ਰਦਰਸ਼ਨ ਦੀਆਂ ਨਾਮਜ਼ਦਗੀਆਂ 'ਚ ਸ਼ਾਮਲ ਹਨ।
 
Top