ਆਈ. ਪੀ. ਐੱਲ.-7 'ਚ ਇਕੱਠੇ ਨਹੀਂ ਹੋਣਗੇ ਸ਼੍ਰੀਲੰਕਾਈ ਖਿ&#259

[JUGRAJ SINGH]

Prime VIP
Staff member
ਕੋਲੰਬੋ - ਇਸ ਸਾਲ ਮਈ 'ਚ ਸ਼੍ਰੀਲੰਕਾ ਦੇ ਆਇਰਲੈਂਡ ਵਿਰੁੱਧ ਵਨ ਡੇ ਸੀਰੀਜ਼ ਖੇਡਣ ਦਾ ਐਲਾਨ ਫਿਲਹਾਲ ਸ਼ੱਕੀ ਮੰਨਿਆ ਜਾ ਰਿਹਾ ਹੈ। ਸ਼੍ਰੀਲੰਕਾ ਅਤੇ ਆਇਰਲੈਂਡ 35 ਸਾਲਾਂ 'ਚ ਪਹਿਲੀ ਵਾਰ ਇਕ-ਦੂਜੇ ਨਾਲ ਸੀਰੀਜ਼ ਖੇਡਣ ਉਤਰਨਗੇ। ਦੋਵਾਂ ਟੀਮਾਂ ਵਿਚਾਲੇ ਦੋ ਇਕ ਦਿਨਾ ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ, ਜਿਸ ਦਾ ਪਹਿਲਾ ਮੁਕਾਬਲਾ 6 ਮਈ ਅਤੇ ਦੂਜਾ 8 ਮਈ ਨੂੰ ਹੋਣਾ ਹੈ। ਇਸ ਸੀਰੀਜ਼ ਦਾ ਪ੍ਰੋਗਰਾਮ ਆਈ. ਪੀ. ਐੱਲ. ਦੇ ਸਮੇਂ ਹੈ, ਜਿਸ ਨਾਲ ਸ਼੍ਰੀਲੰਕਾਈ ਖਿਡਾਰੀਆਂ ਦਾ ਭਾਰਤੀ ਟੂਰਨਾਮੈਂਟ ਵਿਚ ਉਤਰਨਾ ਸ਼ੱਕੀ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੱਡੀ ਗਿਣਤੀ 'ਚ ਸ਼੍ਰੀਲੰਕਾਈ ਖਿਡਾਰੀ ਖੇਡਦੇ ਹਨ, ਜਿਨ੍ਹਾਂ 'ਚ ਲਸਿਥ ਮਲਿੰਗਾ, ਕੁਮਾਰ ਸੰਗਾਕਾਰਾ, ਐਂਜਲੋ ਮੈਥਿਊਜ਼ ਤੇ ਮਹੇਲਾ ਜੈਵਰਧਨੇ ਵਰਗੇ ਟੀਮ ਦੇ ਅਹਿਮ ਖਿਡਾਰੀ ਸ਼ਾਮਲ ਹਨ। ਦੂਜੇ ਪਾਸੇ ਆਇਰਲੈਂਡ ਸ਼੍ਰੀਲੰਕਾ ਵਿਰੁੱਧ ਇਸ ਸੀਰੀਜ਼ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀ ਦੇ ਲਿਹਾਜ਼ ਨਾਲ ਅਹਿਮ ਮੰਨ ਰਿਹਾ ਹੈ।
 
Top