ਭਾਰਤ ਆਈ.ਸੀ.ਸੀ ਟੈਸਟ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾ

[JUGRAJ SINGH]

Prime VIP
Staff member
ਦੁੱਬਈ- ਭਾਰਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਜਾਰੀ ਤਾਜ਼ਾ ਟੈਸਟ ਟੀਮ ਰੈਕਿੰਗ 'ਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਭਾਰਤ ਦੇ 117 ਅੰਕ ਹਨ ਜਦਕਿ ਆਸਟਰੇਲੀਆ 111 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਇੰਗਲੈਂਡ 107 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਦੱਖਣੀ ਅਫਰੀਕਾ 131 ਅੰਕਾਂ ਨਾਲ ਸਭ ਤੋਂ ਉੱਪਰ ਚੱਲ ਰਿਹਾ ਹੈ।
ਸ਼ਾਰਜ਼ਾਹ 'ਚ ਸੋਮਵਾਰ ਨੂੰ ਤੀਜੇ ਤੇ ਆਖਰੀ ਟੈਸਟ 'ਚ ਸ਼੍ਰੀਲੰਕਾ 'ਤੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਨ ਵਾਲਾ ਪਾਕਿਸਤਾਨ ਆਪਣਾ ਪੰਜਵਾਂ ਸਥਾਨ ਬਚਾਉਣ 'ਚ ਸਫਲ ਰਿਹਾ ਹੈ। ਸ਼੍ਰੀਲੰਕਾ ਤੇ ਪਾਕਿਸਤਾਨ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਲੜੀ 1-1 ਨਾਲ ਬਰਾਬਰ ਰਹੀ। ਪਾਕਿਸਤਾਨ ਨੂੰ ਹਾਲਾਂਕਿ ਦੋ ਅੰਕਾਂ ਦਾ ਨੁਕਸਾਨ ਹੋਇਆ ਹੈ। ਟੀਮ 100 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਨੂੰ ਦੋ ਅੰਕਾਂ ਦਾ ਫਾਇਦਾ ਹੋਇਆ ਹੈ ਪਰ ਉਹ 90 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ।
 
Top