ਕ੍ਰਿਕਟ ਆਸਟਰੇਲੀਆ ਨੇ ਆਈ.ਸੀ.ਸੀ 'ਚ ਬਦਲਾਅ ਦੀ ਯੋਜਨ&#

[JUGRAJ SINGH]

Prime VIP
Staff member
ਮੈਲਬੌਰਨ- ਕ੍ਰਿਕਟ ਆਸਟਰੇਲੀਆ (ਸੀ.ਏ) ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਢਾਂਚੇ 'ਚ ਬਦਲਾਅ ਕਰਨ ਦੀ ਯੋਜਨਾ ਦਾ ਬਚਾਅ ਕੀਤਾ ਹੈ। ਜੇਕਰ ਇਸ ਯੋਜਨਾ ਨੂੰ ਅਸਲੀ ਜ਼ਾਮਾ ਪਹਿਨਾਇਆ ਜਾਂਦਾ ਹੈ ਤਾਂ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਨੂੰ ਫੈਸਲੇ ਲੈਣ ਦੇ ਜ਼ਿਆਦਾ ਅਧਿਆਰ ਮਿਲ ਜਾਣਗੇ। ਕੁਝ ਹੋਰ ਬੋਰਡਾਂ ਅਤੇ ਕੌਮਾਂਤਰੀ ਕ੍ਰਿਕਟਰਸ ਸੰਘ ਦੇ ਮਹਾਸੰਘ (ਫਿੱਕਾ) ਨੇ ਹਾਲਾਂਕਿ ਇਸ ਯੋਜਨਾ ਦਾ ਵਿਰੋਧ ਕੀਤਾ ਹੈ। ਤਿੰਨ ਵੱਡੇ ਬੋਰਡਾਂ ਨੂੰ ਅਧਿਕਾਰ ਦੇਣ ਦੇ ਪ੍ਰਸਤਾਵ ਦੇ ਖਰੜੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀ.ਏ ਦੇ ਪ੍ਰਧਾਨ ਵੈਲੀ ਐਡਵਰਸਡ ਨੇ ਇਸ ਯੋਜਨਾ 'ਤੇ ਆਪਣੀ ਚੁੱਪ ਤੋੜਦੇ ਹੋਏ ਇਸ ਦਾ ਬਚਾਅ ਕੀਤਾ ਹੈ। ਇਸ ਤੋਂ ਪਹਿਲਾਂ ਫਿੱਕਾ ਦੇ ਕਾਰਜਕਾਰੀ ਪ੍ਰਧਾਨ ਪਾਲ ਮਾਰਸ਼ ਨੇ ਇਸ ਨੂੰ ਅਸੰਵਿਧਾਨਿਕ ਅਤੇ ਹੋਰ ਮੁਲਕਾਂ ਦੇ ਹਿੱਤਾਂ ਦੇ ਵਿਰੁੱਧ ਕਰਾਰ ਦਿੱਤਾ ਸੀ।
 
Top