ਦੱਖਣੀ ਅਫਰੀਕਾ ਦੀ ਆਈ. ਸੀ. ਸੀ. ਪ੍ਰਸਤਾਵ ਨੂੰ ਰੱਦ ਕਰ

[JUGRAJ SINGH]

Prime VIP
Staff member
ਜੋਹਾਨਿਸਬਰਗ-ਕ੍ਰਿਕਟ ਦੱਖਣੀ ਅਫਰੀਕਾ ਨੇ ਆਈ. ਸੀ. ਸੀ. ਵਿਚ ਮੁੱਢਲੇ ਬਦਲਾਅ ਦਾ ਵਿਰੋਧ ਕੀਤਾ ਹੈ। ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਵੱਧ ਅਧਿਕਾਰ ਦੇਣ ਵਾਲੇ ਇਸ ਪ੍ਰਸਤਾਵ ਨੂੰ ਸੀ. ਐੱਸ. ਏ. ਨੇ ਮੁੱਢਲੇ ਤੌਰ 'ਤੇ ਦੋਸ਼ਪੂਰਨ ਕਰਾਰ ਦਿੱਤਾ ਅਤੇ ਇਸ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਹੈ। ਸੀ. ਏ. ਨੇ ਆਪਣੇ ਬਿਆਨ ਵਿਚ ਕਿਹਾ ਕਿ ਕ੍ਰਿਕਟ ਦੱਖਣੀ ਅਫਰੀਕਾ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਤੋਂ ਆਈ. ਸੀ. ਸੀ. ਵਿੱਤ ਅਤੇ ਕਾਰੋਬਾਰੀ ਕਲਿਆਣ ਕਮੇਟੀ ਦੇ ਕਾਰਜਕਾਰੀ ਸਮੂਹ ਵੱਲੋਂ ਤਿਆਰ ਮਸੌਦਾ ਪ੍ਰਸਤਾਵ ਨੂੰ ਤੁਰੰਤ ਰੱਦ ਕਰਨ ਅਤੇ ਉਸ ਦੀ ਜਗ੍ਹਾ ਬਿਹਤਰ ਸੰਵਿਧਾਨਕ ਪ੍ਰਕਿਰਿਆ ਅਪਣਾਉਣ ਦੀ ਬੇਨਤੀ ਕੀਤੀ ਹੈ। ਇਸ ਪ੍ਰਸਤਾਵ ਦਾ ਮਸੌਦਾ ਆਈ. ਸੀ. ਸੀ. ਵਿੱਤ ਅਤੇ ਕਾਰੋਬਾਰੀ ਕਲਿਆਣ ਕਮੇਟੀ ਦੇ ਕਾਰਜਕਾਰੀ ਸਮੂਹ ਨੇ ਤਿਆਰ ਕੀਤਾ ਹੈ ਜਿਸ 'ਚ ਬੀ. ਸੀ. ਸੀ. ਆਈ., ਸੀ. ਏ. ਅਤੇ ਈ. ਸੀ. ਬੀ. ਪ੍ਰਮੱਖ ਮੈਂਬਰ ਹਨ। ਉਸ ਨੇ ਆਈ. ਸੀ. ਸੀ. ਦੇ ਮਾਲੀਆ ਵੰਡ ਢਾਂਚੇ, ਪ੍ਰਸ਼ਾਸਨਿਕ ਢਾਂਚੇ ਅਤੇ ਭਵਿੱਖ ਦੇ ਦੌਰਾ ਪ੍ਰੋਗਰਾਮ 'ਚ ਕੁਝ ਬਦਲਾਅ ਦੀ ਸਿਫਾਰਸ਼ ਕੀਤੀ ਹੈ। ਇਸ ਨੇ ਟੈਸਟ ਰੈਂਕਿੰਗ ਦੀ ਜਾਇਜ਼ਤਾ 'ਤੇ ਸਵਾਲ ਚੁੱਕੇ ਹਨ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਬਜਾਏ ਚੈਂਪੀਅਨਸ ਟ੍ਰਾਫੀ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ ਹੈ। ਸੀ. ਐੱਸ. ਏ. ਨੇ ਇਸ ਦਾ ਵਿਰੋਧ ਕੀਤਾ ਹੈ। ਸੀ. ਐੱਸ. ਏ. ਦੇ ਪ੍ਰਧਾਨ ਕ੍ਰਿਸ ਨੇਨਜਾਨੀ ਨੇ ਆਈ. ਸੀ. ਸੀ. ਪ੍ਰਧਾਨ ਐਲਨ ਇਸ਼ਾਕ ਨੂੰ ਇਸ ਸਬੰਧ ਵਿਚ ਚਿੱਠੀ ਲਿਖੀ ਹੈ। ਇਸ ਚਿੱਠੀ ਦੀਆਂ ਕਾਪੀਆਂ ਆਈ. ਸੀ. ਸੀ. ਦੇ ਸਾਰੇ ਮੈਂਬਰ ਦੇਸ਼ਾਂ ਨੂੰ ਵੀ ਭੇਜੀਆਂ ਗਈਆਂ ਹਨ। ਨੇਨਜਾਨੀ ਨੇ ਲਿਖਿਆ ਹੈ ਕਿ ਇਨ੍ਹਾਂ ਪ੍ਰਸਤਾਵਾਂ ਨੂੰ ਪਹਿਲੇ ਸਬੰਧਤ ਆਈ. ਸੀ. ਸੀ. ਕਮੇਟੀਆਂ ਜਾਂ ਉਪ ਕਮੇਟੀਆਂ ਦੇ ਕੋਲ ਵਿਚਾਰ-ਵਟਾਂਦਰੇ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ ਜਿਸ ਦੇ ਆਧਾਰ 'ਤੇ ਉਹ ਆਈ. ਸੀ. ਸੀ. ਬੋਰਡ ਦੇ ਕੋਲ ਸਿਫਾਰਸ਼ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਕਿਰਿਆ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਇਹ ਮਸੌਦਾ ਪ੍ਰਸਤਾਵ ਮੁੱਢਲੇ ਤੌਰ 'ਤੇ ਦੋਸ਼ਪੂਰਨ ਹੈ ਅਤੇ ਇਸ ਲਈ ਇਹ ਆਈ. ਸੀ. ਸੀ. ਸੰਵਿਧਾਨ ਦੀ ਉਲੰਘਣਾ ਹੈ। ਨੇਨਜਾਨੀ ਨੇ ਇਸ ਪ੍ਰਸਤਾਵ ਨੂੰ ਤੁਰੰਤ ਰੱਦ ਕਰਨ ਅਤੇ ਹੋਰ ਜ਼ਿਆਦਾ ਮਨਜ਼ੂਰ ਯੋਗ ਯੋਜਨਾ 'ਤੇ ਚਰਚਾ ਕਰਨ ਦੀ ਬੇਨਤੀ ਕੀਤੀ ਹੈ।
 
Top