ਆਈ.ਸੀ.ਸੀ ਦੇ ਨਵੇਂ ਦਫ਼ਤਰ ਲਈ 'ਗਲੈਮੋਰਗਨ' ਨੇ ਦਾਅਵੇਦ&

[JUGRAJ SINGH]

Prime VIP
Staff member
ਲੰਡਨ- ਕਾਊਂਟੀ ਟੀਮ 'ਗਲੈਮੋਰਗਨ' ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਦੇ 2015 ਤੋਂ ਨਵੇਂ ਦਫ਼ਤਰ ਲਈ ਉਸ ਨੇ ਵੇਲਸ ਸਰਕਾਰ ਤੇ ਕਾਰਡਿਫ ਸਿਟੀ ਕੌਂਸਲ ਨਾਲ ਮਿਲ ਕੇ ਸੰਯੁਕਤ ਦਾਅਵਾ ਪੇਸ਼ ਕੀਤਾ ਹੈ। ਹਾਲ ਦੀਆਂ ਰਿਪੋਰਟਾਂ ਅਨੁਸਾਰ ਆਈ.ਸੀ.ਸੀ ਕਾਰਜਕਾਰੀ ਬੋਰਡ ਦੀ ਅਗਲੇ ਹਫਤੇ ਹੋਣ ਵਾਲੀ ਬੈਠਕ 'ਚ ਕ੍ਰਿਕਟ ਦੀ ਗਲੋਬਲ ਸੰਸਥਾ 'ਚ ਕਈ ਬਦਲਾਅ ਕੀਤੇ ਜਾਣਗੇ। ਇਨ੍ਹਾਂ 'ਚ ਦੁੱਬਈ ਦੀ ਬਜਾਏ ਦਫ਼ਤਰ ਕਿਸੇ ਹੋਰ ਸਥਾਨ 'ਤੇ ਲੈ ਜਾਣਾ ਵੀ ਸ਼ਾਮਲ ਹੈ। ਕਾਰਡਿਫ ਤੋਂ ਇਲਾਵਾ ਕੋਲੰਬੋ ਤੇ ਸਿੰਗਾਪੁਰ ਵੀ ਆਪਣੇ ਇੱਥੇ ਦਫ਼ਤਰ ਚਾਹੁੰਦਾ ਹੈ। ਦੁੱਬਈ ਤੋਂ ਪਹਿਲਾਂ ਆਈ.ਸੀ.ਸੀ ਦਾ ਦਫ਼ਤਰ ਲੰਡਨ ਦੇ ਲਾਰਡਸ 'ਚ ਸੀ। 'ਕ੍ਰਿਕਟ ਦੇ ਮੱਕਾ' ਨਾਲ 96 ਸਾਲ ਦੇ ਸਬੰਧ ਤੋਂ ਬਾਅਦ 2005 'ਚ ਉੱਥੋਂ ਦਫ਼ਤਰ ਚੁੱਕ ਦਿੱਤਾ ਗਿਆ ਸੀ। ਇੰਗਲੈਂਡ ਦੀ ਕਾਊਂਟੀ ਚੈਂਪੀਅਨਸ਼ਿਪ 'ਚ ਖੇਡਣ ਵਾਲੀ ਵੇਲਸ ਦੀ ਇਕੋ-ਇਕ ਟੀਮ ਗਲੈਮੋਰਗਨ ਨੇ ਇਕ ਬਿਆਨ 'ਚ ਕਿਹਾ ਕਿ ਦੱਖਣੀ ਵੇਲਸ 'ਚ ਆਈ.ਸੀ.ਸੀ ਦਫ਼ਤਰ ਸਥਾਪਤ ਕਰਨ ਲਈ ਸ਼ੁਰੂਆਤੀ ਗੱਲਬਾਤ ਚੱਲ ਰਹੀ ਹੈ। ਵੇਲਸ ਦੀ ਰਾਜਧਾਨੀ ਕਾਰਡਿਫ 'ਚ ਪਿਛਲੇ ਸਾਲ ਆਈ.ਸੀ.ਸੀ ਚੈਂਪੀਅਨਜ਼ ਟਰਾਫੀ ਦੇ ਮੈਚ ਕਰਵਾਏ ਗਏ ਸਨ।
 
Top