ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.

jaggi37

Member
ਅੰਗ ਸਾਕ ਨੰਗ ਮਾੜਾ,
ਦੋਸਤ ਮਲੰਗ ਮਾੜਾ,
ਮਾੜਾ ਹੈ ਗੁਆਂਢੀ ਜਿਹੜਾ ਰਹੇ ਲੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.


ਕਰੋ ਨਾ ਭਰੋਸਾ ਬੇਇਮਾਨ ਬੰਦੇ ਦਾ,
ਬੁਰਾ ਹੈ ਨਤੀਜਾ ਬੁਰੇ ਕੰਮ ਧੰਦੇ ਦਾ,
ਨਿੱਤ ਦਾ ਕਲੇਸ਼ ਮਾੜਾ,ਨਸ਼ਾ ਵੀ ਹਮੇਸ਼ਾ ਮਾੜਾ,

ਮਾੜਾ ਬਿੰਨਾਂ ਕੰਮੋਂ ਜੋ ਮੋੜਾਂ ਤੇ ਖੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.
ਦੁੱਖੀ ਨੂੰ ਹੋਰ ਨੀ ਦੁਖਾਉਣਾ ਚਾਹੀਦਾ,
ਵੈਰੀ ਨੂੰ ਨੀ ਦਿਲ ਚੋਂ ਭੁਲਾਉਣਾ ਚਾਹੀਦਾ,
ਬਿੰਨਾ ਖੰਘੋਂ ਖੰਘ ਮਾੜੀ,ਦਾਜ ਦੀ ਵੀ ਮੰਗ ਮਾੜੀ,
ਮਾੜਾ ਜੋ ਕਿਸੇ ਦਾ ਕੰਮ ਦੇਖ ਸੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.


ਕਚਿਹਰੀ ਚ ਵਕੀਲਾਂ ਦੀ ਹੈ ਫੀਸ ਮਾਰਦੀ,
ਗਰੀਬਾਂ ਨੂੰ ਅਮੀਰਾਂ ਦੀ ਹੈ ਰੀਸ ਮਾਰਦੀ,
ਘਰ ਵਿਚ ਬੇਰੀ ਮਾੜੀ,ਬਿੰਨਾਂ ਕੰਮੋਂ ਦੇਰੀ ਮਾੜੀ,
ਰੋ ਕੇ ਕੀਤਾ ਕੰਮ ਜੋ ਸਿਰੇ ਨੀ ਚੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.


ਨਸ਼ੇ ਮਾੜੇ ਜਿਹੜੇ ਨੇ ਸਰੀਰ ਗਾਲ਼ਦੇ,
ਚੋਰ ਯਾਰ ਉੱਲੂ ਕਾਲ਼ੀ ਰਾਤ ਭਾਲਦੇ,
ਸਾਕ ਵਿਚ ਭਾਨੀ ਮਾੜੀ,ਵਿਗੜੀ ਜਨਾਨੀ ਮਾੜੀ,
"ਜੱਗੀ" ਘਰ ਦਾ ਰਹੇ ਨਾ ਪਰਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.

:biker
 
Top