ਮਾੜਾ ????

Student of kalgidhar

Prime VIP
Staff member
ਵੱਡੀ ਉਮਰ ਚ ਵਿਆਹ ਮਾੜਾ,
ਦੁਸ਼ਮਣ ਮਰੇ ਦਾ ਚਾਅ ਮਾੜਾ,
ਕਮਲੇ ਟੋਲੇ ਨਾਲ ਵਾਹ ਮਾੜਾ ਕੋਈ ਗੱਲ ਸਿਆਣੀ ਕਰਦਾ ਨੀ,

ਰੁੱਖ ਨੂੰ ਏ ਆਰੀ ਮਾੜੀ,
ਅਮਲੀ ਨਾਅ ਯਾਰੀ ਮਾੜੀ,
ਟੀ ਬੀ ਦੀ ਬਿਮਾਰੀ ਮਾੜੀ ਕੋਲ ਕੋਈ ਖੜ੍ਹਦਾ ਨੀ

ਲੱਕ ਦੀ ਏ ਸੱਟ ਮਾੜੀ,
ਰੌਲੇ ਵਾਲੀ ਵੱਟ ਮਾੜੀ,
ਤੀਵੀਂ ਦੀ ਏ ਚੱਕ ਮਾੜੀ ਥਵਾਕ ਰਹਿੰਦਾ ਘਰਦਾ ਨੀ,

ਉਧਾਰ ਲਈ ਝੂਠ ਮਾੜਾ,
ਗਿਆਨੀ ਲਈ ਜੂਠ ਮਾੜਾ,
ਵੈਰ ਪਿਆ ਊਠ ਮਾੜਾ ਬੰਦੇ ਤਾਈਂ ਛਡਦਾ ਨੀ,

ਕੁਆਰੀ ਬੇ-ਪੱਤ ਮਾੜੀ,
ਨਸ਼ੇ ਵਾਲੀ ਧੱਤ ਮਾੜੀ
ਚੱਕੀ ਹੋਈ ਅੱਤ ਮਾੜੀ ਬਹੁਤਾ ਚਿਰ ਕਢਦਾ ਨੀ,

ਰੰਗਰੂਟ ਲਈ ਅਰਾਮ ਮਾੜਾ,
ਪੈਸਾ ਏ ਹਰਾਮ ਮਾੜਾ,
ਬੰਦਾ ਬੇ-ਜੁਬਾਨ ਮਾੜਾ ਭਰੋਸਾ ਕੋਈ ਕਰਦਾ ਨੀ

ਚੋਰ ਨੂੰ ਏ ਖੰਘ ਮਾੜੀ,
ਮੁਲਕਾਂ ਚ ਯੰਗ ਮਾੜੀ,
ਦਾਜ ਦੀ ਏ ਮੰਗ ਮਾੜੀ ਢਿੱਡ ਲੋਭੀਆਂ ਦਾ ਭਰਦਾ ਨੀ,

ਸਿਰੋਂ ਲੱਥੀ ਪੱਗ ਮਾੜੀ,
ਘਰੇ ਲੱਗੀ ਅੱਗ ਮਾੜੀ,
ਲੰਘੀ ਰਿਸ਼ਤੇ ਚ ਹੱਦ ਮਾੜੀ ਰਹਿੰਦਾ ਕੋਈ ਪਰਦਾ ਨੀ,

ਮੁੱਲ ਵੇਚੀ ਵੋਟ ਮਾੜੀ,
ਨੀਤ ਵਿੱਚ ਖੋਟ ਮਾੜੀ,
ਨਸ਼ੇ ਵਾਲੀ ਤੋਟ ਮਾੜੀ ਅਮਲੀ ਦਾ ਸਰਦਾ ਨੀ,

ਅੜੀ ਖੋਰ ਘੋੜਾ ਮਾੜਾ,
ਤੰਗ ਪਾਇਆ ਜੋੜਾ ਮਾੜਾ,
ਪੁੱਤ ਦਾ ਵਿਛੋੜਾ ਮਾੜਾ 'Bhangu,ਪੱਲੇ ਕੱਖ ਛਡਦਾ ਨੀ
 
Top