ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ

ਅੰਗ ਸਾਕ ਨੰਗ ਮਾੜਾ,:chew
ਦੋਸਤ ਮਲੰਗ ਮਾੜਾ,
ਮਾੜਾ ਹੈ ਗੁਆਂਢੀ ਜਿਹੜਾ ਰਹੇ ਲੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.
:fukra

ਕਰੋ ਨਾ ਭਰੋਸਾ ਬੇਇਮਾਨ ਬੰਦੇ ਦਾ,
ਬੁਰਾ ਹੈ ਨਤੀਜਾ ਬੁਰੇ ਕੰਮ ਧੰਦੇ ਦਾ,:o
ਨਿੱਤ ਦਾ ਕਲੇਸ਼ ਮਾੜਾ,ਨਸ਼ਾ ਵੀ ਹਮੇਸ਼ਾ ਮਾੜਾ,
ਮਾੜਾ ਬਿੰਨਾਂ ਕੰਮੋਂ ਜੋ ਮੋੜਾਂ ਤੇ ਖੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.



ਦੁੱਖੀ ਨੂੰ ਹੋਰ ਨੀ ਦੁਖਾਉਣਾ ਚਾਹੀਦਾ,
ਵੈਰੀ ਨੂੰ ਨੀ ਦਿਲ ਚੋਂ ਭੁਲਾਉਣਾ ਚਾਹੀਦਾ,
ਬਿੰਨਾ ਖੰਘੋਂ ਖੰਘ ਮਾੜੀ,ਦਾਜ ਦੀ ਵੀ ਮੰਗ ਮਾੜੀ,
ਮਾੜਾ ਜੋ ਕਿਸੇ ਦਾ ਕੰਮ ਦੇਖ ਸੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.


ਕਚਿਹਰੀ ਚ ਵਕੀਲਾਂ ਦੀ ਹੈ ਫੀਸ ਮਾਰਦੀ,

ਗਰੀਬਾਂ ਨੂੰ ਅਮੀਰਾਂ ਦੀ ਹੈ ਰੀਸ ਮਾਰਦੀ,
ਘਰ ਵਿਚ ਬੇਰੀ ਮਾੜੀ,ਬਿੰਨਾਂ ਕੰਮੋਂ ਦੇਰੀ ਮਾੜੀ,
ਰੋ ਕੇ ਕੀਤਾ ਕੰਮ ਜੋ ਸਿਰੇ ਨੀ ਚੜਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.
:thappar

ਨਸ਼ੇ ਮਾੜੇ ਜਿਹੜੇ ਨੇ ਸਰੀਰ ਗਾਲ਼ਦੇ,
ਚੋਰ ਯਾਰ ਉੱਲੂ ਕਾਲ਼ੀ ਰਾਤ ਭਾਲਦੇ,
ਸਾਕ ਵਿਚ ਭਾਨੀ ਮਾੜੀ,ਵਿਗੜੀ ਜਨਾਨੀ ਮਾੜੀ,
ਘਰ ਦਾ ਰਹੇ ਨਾ ਪਰਦਾ,
ਪੁੱਤ ਮਾੜਾ ਜਿਹੜਾ ਪਿਉ ਦੀ ਦਾੜੀ ਫੜਦਾ.


:(
 

Attachments

  • Cute-Baby-Girl-480x312.jpg
    Cute-Baby-Girl-480x312.jpg
    25.5 KB · Views: 384
Top