ਇਕ ਗੀਤ ਮੈਂ ਲਿਖਣਾ


ਇਕ ਗੀਤ ਮੈਂ ਲਿਖਣਾ ਏ, ਕੁੱਖ ਵਿੱਚ ਜੰਮੀ ਦਾ,

ਇਕ ਗੀਤ ਮੈਂ ਲਿਖਣਾ ਏ, ਸਿਵਿਆ ਵਿੱਚ ਅੰਮੀ ਦਾ,

ਇਕ ਗੀਤ ਮੈਂ ਲਿਖਣਾ ਏ, ਨਸਲਾਂ ਮਰੀਆ ਦਾ,

ਇਕ ਗੀਤ ਮੈਂ ਲਿਖਣਾ ਏ, ਫਸਲਾਂ ਮਰੀਆ ਦਾ,

ਇਕ ਗੀਤ ਮੈਂ ਲਿਖਣਾ ਏ, ਆਪਣੀ ਤਨਹਾਈ ਦਾ,

ਇਕ ਗੀਤ ਮੈਂ ਲਿਖਣਾ ਏ, ਵੱਧਦੀ ਮਹਿੰਗਾਈ ਦਾ,

ਇਕ ਗੀਤ ਮੈਂ ਲਿਖਣਾ ਏ, ਸਾਧ ਪਖੰਡੀਆ ਦਾ,

ਇਕ ਗੀਤ ਮੈਂ ਲਿਖਣਾ ਏ, ਭਾਈਚਾਰਕ ਵੰਡੀਆ ਦਾ,

ਇਕ ਗੀਤ ਮੈਂ ਲਿਖਣਾ ਏ, ਪੰਥਕ ਦੋਸ਼ੀਆ ਦਾ,

ਇਕ ਗੀਤ ਮੈਂ ਲਿਖਣਾ ਏ, ਸੱਚ ਖਾਮੋਸ਼ੀਆ ਦਾ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)


 
Top