ਮੈ ਅਧੂਰੇ ਗੀਤ ਦੀ ਇਕ ਸਤਰ ਹਾਂ....

Pardeep

๑۩۩๑┼●ℛŐŶ
ਮੈ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫਰ ਹਾਂ

ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈ ਉਹਨਾ ਬਰਬਾਦੀਆਂ ਦੀ ਸਿਖਰ ਹਾਂ

ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ
ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ

ਇਕ ਕੱਲੀ ਮੋਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ..........​
 
Top