ਇੱਕ ਲਫ਼ਜ਼ ਵਿਦਾ ਲਿਖਣਾ - Surjit Patar

KARAN

Prime VIP
ਇੱਕ ਲਫ਼ਜ਼ ਵਿਦਾ ਲਿਖਣਾ।
ਇੱਕ ਧੁਖ਼ਦਾ ਸਫ਼ਾ ਲਿਖਣਾ।
ਦੁਖਦਾਈ ਏ ਨਾਂ ਤੇਰਾ ,
ਆਪਣੇ ਤੋਂ ਜੁਦਾ ਲਿਖਣਾ।
ਸੀਨੇ 'ਚ ਸੁਲਗਦਾ ਏ,
ਇਹ ਗੀਤ ਜ਼ਰਾ ਲਿਖਣਾ |
ਵਰਕੇ ਜਲ ਜਾਵਣਗੇ,
ਨਾ ਕਿੱਸਾ ਮੇਰਾ ਲਿਖਣਾ।
ਸਾਗਰ ਦੀਆਂ ਛੱਲਾਂ 'ਤੇ,
ਮੇਰੇ ਥਲ ਦਾ ਪਤਾ ਲਿਖਣਾ।
ਇਸ ਜ਼ਰਦ ਸਫ਼ੇ ਉਤੇ,
ਕੋਈ ਹਰਫ਼ ਹਰਾ ਲਿਖਣਾ।
ਮਰਮਰ ਦੇ ਬੁਤਾਂ ਨੂੰ ,
ਆਖ਼ਰ ਤਾਂ ਹਵਾ ਲਿਖਣਾ।

Surjit Patar
 
Top