ਵਹਿਮ ਦਾ ਕੋਈ ਇਲਾਜ ਨੀ ਹੁੰਦਾ

IMG_20230622_222223_852.jpg


ਚੰਗਾ ਕਰੇ ਕੰਮ ਕੋਈ ਕਾਤੋਂ ਲੈ ਖਾਲੀ ਟੋਕਰਾ ਨੀ ਲੰਘੀ ਦਾ,

ਖੰਘ ਜੇ ਨਾ ਹੋਵੇ ਐਵੇ ਦਰ ਮੂਹਰੇ ਜਾਣ ਬੁਝ ਨੀ ਖੰਘੀ ਦਾ,

ਸਮੇ ਸਿਰ ਜੇ ਮੌੜ ਦੇਈਏ, ਮੂਲੋਂ ਦੂਣਾ ਵਿਆਜ ਨੀ ਹੁੰਦਾ,

ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ,ਝਾੜੂ ਵੀ ਬੁੱਝੋ ਭਾਈ ਕਿਹੜੀ ਗੱਲੋਂ ਖੜਾ ਨਹੀ ਕਰੀ ਦਾ,

ਪਾਣੀ ਦਾ ਭਰਿਆ ਗਿਲਾਸ ਕਿਉ ਉਪਰੋਂ ਨਹੀ ਫੜੀ ਦਾ,

ਮਨ ਮੋਹਣਾ ਜੇ ਨਾ ਹੋਵੇ ਲੱਗਦਾ ਚੰਗਾ ਸਾਜ ਨੀ ਹੁੰਦਾ,

ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾਮੰਜੇ ਉਤੇ ਬੈਠ ਕਦੇ ਵੀ ਕਾਤੋਂ ਭਾਈ ਪੈਰ ਨਹੀ ਹਲਾਈ ਦੇ,

ਧੋਖੇ ਆਲੇ 20 ਪਿੱਛੇ ਮਿਹਨਤੀ ਆਪਣੇ 5 ਨਹੀ ਗਵਾਈ ਦੇ,

ਝੂਠ ਦੀਆ ਨੀਹਾਂ ਬਹੁਤਾ ਚੀਰ ਟੀਕਦਾ ਰਾਜ ਨੀ ਹੁੰਦਾ,

ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ,ਤੂਫਾਨ ਵਿਚ ਕਦੇ ਕਿਤੇ ਵੀ ਕਿਉ ਰੁੱਖ ਥੱਲੇ ਨਹੀ ਰਹੀ ਦਾ,

ਰਾਤ ਨੂੰ ਹੀ ਕਿਉ ਕਦੇ ਪਿੱਪਲ ਥੱਲੇ ਨਹੀ ਬਹੀ ਦਾ,

ਸਾਇੰਸ ਦਾ ਹਰ ਪਹਿਲੂ ਮੈਂਥੋਂ ਨਜ਼ਰ ਅੰਦਾਜ਼ ਨਹੀ ਹੁੰਦਾ,

ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ,ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top