Talent

ਜਵਾਨੀ ਬਾਹਰ ਜਾਣ ਨੂੰ ਕਾਹਲੀ, ਲੱਗੀ ਪਈ ਹੋੜ,
ਰਿਸ਼ਤੇ ਨਾਤੇ ਸਭ ਭੁੱਲਗੇ, ਹੁਣ ਪੈਸੇ ਦੀ ਲੱਗੀ ਦੋੜ,
ਰਹਿ ਵਿੱਚ “ਪੰਜਾਬ” ਕਾਤੋਂ ਕੰਮ ਕਾਜ ਨੀ ਹੁੰਦਾ,
ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ,
Talent ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ,

ਗਰੀਬ ਰਹਿ ਮਾਪੇ, ਧੀ ਪੜ੍ਹਨ ਕਾਲਜਾਂ ਪਾਈ,
ਚੰਦ ਦਿਨੇ ਪਿਆਰ, ਗੱਡੀ ਗਲਤ ਲੀਹੇ ਲਾਈ,
ਮਾਪੇ ਤਾਂ ਉਦੋਂ ਹੀ ਮਰਗੇ, ਅਸ਼ਲੀਲ ਵੇਖ ਕੇ ਪੀਕ,
ਉਹਨੇ ਹੀ ਪੱਗ ਰੋਲ ਦਿੱਤੀ, ਜੋ ਧੀ ਜੰਮੀ ਸੀ ਇਕ,
ਅਜੇਹੀ ਔਲਾਦ ਤੇ ਫਿਰ ਕਿਸੇ ਨੂੰ ਨਾਜ਼ ਨੀ ਹੁੰਦਾ,
ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ,
Talent ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ,

ਅਸਲੀ ਗੱਲ ਤਾਂ ਰਹਿ ਗਈ, ਸਿਆਣੇ ਕਹਿਣ ਸੱਚ,
ਆਪਣਾ ਕਹਿਕਹਿ ਲੁੱਟਦੇ ਤੂੰ ਦੋਗ਼ਲਿਆਂ ਕੋਲੋਂ ਬੱਚ,
ਬਹੁਤੇ Ideal ਮੰਨਦੇ, ਕਈਆਂ ਨੂੰ ਚੁੰਬਦਾ ਵਾਗ ਕੱਚ,
ਅੱਜ “Sidhu ਸਿੱਧੂ” ਨਾ ਹੁੰਦੀ ਜੇ ਪਿੱਛੇ ਜਾਦਾ ਹੱਟ,
ਮਰ ਕੇ ਵੀ ਦੁਨੀਆਂ ਤੇ ਹੁਣ ਕਰਦਾ ਰਾਜ ਨੀ ਹੁੰਦਾ,
ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ,
Talent ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top