Bache'an Di Soch

[JUGRAJ SINGH]

Prime VIP
Staff member
ਬੱਚਿਆਂ ਦੀ ਸੋਚ

ਸੂਰਜ ਤੇ ਚੰਨ ਨੂੰ ਉਹ ਵੇਖ ਆਖੇ ਸੋਨਾ ਚਾਂਦੀ,
ਮੀਂਹ ਪੈਂਦਾ ਵੇਖ ਉਹਦੀ ਸੋਚ ਹੈ ਉੱਭਰ ਜਾਂਦੀ,
ਡਿੱਗਦੀਆਂ ਬੂੰਦਾਂ ਨੂੰ ਕਿਉਂ ਨੀ ਕੋਈ ਬੋਚ ਦਾ,
ਇਹੋ 'ਜਾ ਨਜ਼ਾਰਾ ਹੁੰਦਾ ਬੱਚਿਆਂ ਦੀ ਸੋਚ ਦਾ ...||

ਦੁਨੀਆਂ ਤੋਂ ਥੱਕ ਕਦੇ ਦੂਰ ਕਿਤੇ ਬਹਿੰਦਾ ਨਹੀਂ,
ਟੋਭੇ ਵਾਲੇ ਢੱਢੂ ਵਾਂਗੂ ਇੱਕ ਥਾਂ ਤੇ ਰਹਿੰਦਾ ਨਹੀਂ,
ਕਰੇ ਨਾ ਫ਼ਿਕਰ ਕਦੇ ਗੋਡੇ ਦੀ ਘਰੋਚ ਦਾ,
ਇਹੋ 'ਜਾ ਨਜ਼ਾਰਾ ਹੁੰਦਾ ਬੱਚਿਆਂ ਦੀ ਸੋਚ ਦਾ ...||

ਉਹਨੇ ਕੀ ਐ ਲੈਣਾ ਇਸ ਚੰਦਰੇ ਜ਼ਮਾਨੇ ਕੋਲੋਂ,
ਰਹਿੰਦਾ ਅੰਜਾਣ ਉਹ ਤਾਂ ਦਿਲ ਤੇ ਦੀਵਾਨੇ ਕੋਲੋਂ,
ਸਾਰਿਆਂ ਨੂੰ ਇੱਕੋ ਤੱਕੜੀ ਦੇ ਵਿੱਚ ਤੋਲਦਾ,
ਇਹੋ 'ਜਾ ਨਜ਼ਾਰਾ ਹੁੰਦਾ ਬੱਚਿਆਂ ਦੀ ਸੋਚ ਦਾ ...||

ਕੁੜੀਆਂ ਫ਼ਸਾਉਣ ਦੇ ਲਈ ਭੋਰਾ ਵੀ ਨਾ ਸੱਜਦਾ ਜੀ ,
ਪੈਸੇ ਵਾਲੀ ਹੋੜ ਵਿੱਚ ਕਦੇ ਵੀ ਨਾ ਭੱਜਦਾ ਜੀ ,
ਕਰੇ ਨਾ ਫਿਕਰ ਕਦੇ ਜਿੰਦਗੀ ਦੇ ਬੋਝ ਦਾ ,
ਇਹੋ 'ਜਾ ਨਜ਼ਾਰਾ ਹੁੰਦਾ ਬੱਚਿਆਂ ਦੀ ਸੋਚ ਦਾ ...||

ਪਰ ਹੁਣ ਮਾਪਿਆਂ ਨੇ ਬੱਚਿਆਂ 'ਚ ਭੇਦ ਕੀਤਾ,
ਕੁੜੀਆਂ ਦੀ ਹੱਤਿਆ ਨੇ 'ਗੱਗੀ' ਸੀਨੇ ਛੇਦ ਕੀਤਾ,
ਕਹਤੋਂ ਹੁਣ ਹਰ ਕੋਈ 'ਪੁੱਤ' ਹੀ ਹੈ ਲੋਚਦਾ,
ਇੱਕੋ 'ਜਾ ਨਜ਼ਾਰਾ, ਮੁੰਡੇ-ਕੁੜੀਆਂ ਦੀ ਸੋਚ ਦਾ...||

ਇਹੋ 'ਜਾ ਨਜ਼ਾਰਾ ਹੁੰਦਾ ਬੱਚਿਆਂ ਦੀ ਸੋਚ ਦਾ ...||

* ਰੋਹਿਤ ਬਾਂਸਲ *
 
Top