ਕੁੜੀਆਂ ਨੂੰ ਦਰਜਾ ਬੱਸਾਂ ਦਾ

bhandohal

Well-known member
ਗੀਤਕਾਰਾਂ ਨੂੰ ਕਲਾਕਾਰਾਂ ਨੂੰ, ਮੇਰੀ ਬੇਨਤੀ ਹੈ ਅਦਾਕਾਰਾਂ ਨੂੰ,
ਮਸ਼ਹੂਰ ਹੋਣ ਦੀ ਖਾਤਿਰ ਨਾ ਤੁਸੀਂ ਆਪਣਾ ਉੱਲੂ ਲੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

ਵੇਸ਼ਵਾਵਾਂ-ਬਦਚਲਣਾਂ ਜਾਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ?
ਪੰਜਾਬ ਦੀਆਂ ਸਭ ਕੁੜੀਆਂ ਨੂੰ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ?
ਅਸੀਂ ਕੀ ਲਿਖਿਆ? ਕੀ ਗਾਉਂਦੇ ਹਾਂ? ਯਾਰੋ ਸ਼ਰਮ ਤਾਂ ਮਾੜੀ ਮੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

ਸੁਣਨ ਵਾਲੇ ਸਭ ਸਰੋਤਿਆਂ ਨੂੰ ਜੇਕਰ ਸੋਝੀ ਆ ਜਾਵੇ,
ਕੀ ਮਜਾਲ ਹੈ ਇਹਨਾਂ ਗਾਇਕਾਂ ਦੀ, ਕੋਈ ਗੀਤ ਐਹੋ ਜਿਹਾ ਗਾ ਜਾਵੇ,
ਐਹੋ ਜਿਹੇ ਗਾਣੇ ਗਾਉਣਿਆਂ ਨੂੰ, ਨਾਂ ਭੁੱਲਕੇ ਕਦੇ ਸਪੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

ਡੇਰੇਦਾਰ ਪਾਖੰਡੀਆਂ ਮੂਹਰੇ ਲੀਡਰ ਜਾਂਦੇ ਮੂਤੀ ਕਿਉਂ?
ਸ਼ੇਰਾਂ ਤੋਂ ਭੇਡਾਂ ਬਣ ਚੱਲੇ, ਇਹ ਆਵਾ ਜਾਂਦਾ ਊਤੀ ਕਿਉਂ?
ਕਰਨੀ ਹੀ ਜੇ ਚਾਹੁੰਦੇ ਹੋ, ਮਾੜੇ ਪ*ਰਬੰਧ 'ਤੇ ਚੋਟ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

ਸਾਡੇ ਘੁੱਗ ਵਸਦੇ ਪੰਜਾਬ ਤਾਂਈ, ਇਹ ਲੀਡਰ ਲੁੱਟ ਕੇ ਖਾ ਰਹੇ ਨੇ,
ਕਿਸਾਨ-ਮਜ਼ਦੂਰ ਦੀ ਮਿਹਨਤ ਨੂੰ, ਇਹ ਜੇਬਾਂ ਦੇ ਵਿੱਚ ਪਾ ਰਹੇ ਨੇ,
ਭਰਿਸ਼ਟ ਹੋਏ ਇਹਨਾਂ ਲੀਡਰਾਂ ਦੀ ਆਉ ਰਲ-ਮਿਲ ਫੱਟੀ ਪੋਚ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....

ਛੱਡ ਯਾਰਾ ਤੂੰ ਕੀ ਸੁਲਝਾਲੇਂਗਾ ਇਸ ਉਲਝੇ ਤਾਣੇ-ਬਾਣੇ ਦਾ?
ਜੇ "ਓਹ" ਦੇਵੇ ਤਾਂ ਅਕਲ ਆਊ, ਤੇਰਾ ਫਾਇਦਾ ਨਹੀਂ ਸਮਝਾਣੇ ਦਾ,
ਜੀਹਣੇ ਅੰਤ ਸਹਾਈ ਹੋਣਾ ਹੈ, ਬੱਸ ਮਨ ਵਿੱਚ ਓਹਦੀ ਓਟ ਧਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ, ਕੁਝ ਤੇ ਯਾਰੋ ਹੋਸ਼ ਕਰੋ,
ਕੁੜੀਆਂ ਨੂੰ ਦਰਜਾ ਬੱਸਾਂ ਦਾ, ਦੇਣ ਵਾਲਿਓ ਉੱਚੀ ਸੋਚ ਕਰੋ....।।।।

by raj bai
 
Top