ਲੋਕ ਬਾਣੀ

ਲੋਕ ਬਾਣੀ.....।

ਛੁੱਟ ਜਾਵੇ ਪਹਿਲੀ ਪੇਸ਼ੀ
ਜੱਟ ਨੀ ਫਿਰ ਸੰਭਲ ਦਾ
ਵੱਖਰਾ ਹੀ ਚਾਅ ਬੰਦੇ ਨੂੰ
ਮਿਲਣੀ ਦੇ ਕੰਬਲ ਦਾ
ਕੱਢਵੀਂ ਨੀ ਜੱਚਦੀ ਜੁੱਤੀ
ਪੈਰਾਂ ਵਿੱਚ ਸਿਅਾਣੇ ਦੇ
ਕਰ ਦਿੰਦੀ ਖੇਰੂੰ ਖੇਰੂੰ
ਫੁੱਟ ਪੲੀ ਵਿੱਚ ਲਾਣੇ ਦੇ।

ਹੁੰਦਾਂ ੳੁਜਾੜੇ ਦੀ ਥਾਂ
ਖੇਤ ਨਿਅਾੲੀਂ ਦਾ
ਕਿਸੇ ਦੀ ਮੱਦਦ ਕਰਕੇ
ਅੈਵੇਂ ਨੀ ਗਾੲੀ ਦਾ
ਪੈ ਜਾਵੇ ਮੋੜ ਵਖਤ ਨੂੰ
ਹੱਥ ਕਰਤਾਰ ਦੇ
ਹੁੰਦੇ ਜਵਾੲੀ ਭੁੱਖੇ
ਮਿੱਤਰੋ ਸਤਿਕਾਰ ਦੇ।

ਚੱਲਦੇ ਘਰ ਢਿੱਡ ਬੰਨਕੇ
ਅਾੳੁਂਦੀ ਨਾ ਤੋਟ ਕਦੇ
ਸੌਖਾ ਨੀ ਮੁੜਦਾ ਕਰਜਾ
ਮੂਲ ਤੋਂ ਵਿਅਾਜ ਵਧੇ
ਤੇਜੀ ਨਾਲ ਪੈਰ ਚੱਕਿਅਾ
ਪੈਂਡੇ ਨੀ ਨਿੱਬੜਦੇ
ਕਰਦਿਅਾਂ ਤੋਂ ਨੇਕ ਕਮਾੲੀ
ਹੱਥ ਨੀ ਕਦੇ ਲਿੱਬੜਦੇ।

ਕਿਸੇ ਦੀ ਮਜਬੂਰੀ ਦਾ
ਫਾੲਿਦਾ ਨੀ ਚੱਕੀ ਦਾ
ਸੱਜਣਾ ਵਿੱਚ ਬੁਰੇ ਦੌਰ ਦੇ
ਦਿਲ ਥਾਵੇਂ ਰੱਖੀ ਦਾ
ਨਿੱਤ ਦਿਨ ਨਵਾਂ ਸੂਰਜ ਚੜਦਾ
ਬੱਦਲਾਂ ਨੂੰ ਪਾੜ ਕੇ
ਕਰੀੲੇ ਨਾ ਵੰਡ ਵੰਡਾੲੀ
ਭਾਂਡੇ ਨੂੰ ਹਾੜ ਕੇ।

ਹਰਜੀਤ ਸਿੰਘ ਖੇੜੀ
04/10/19
 
Top