ਮੂਸੇ ਵਾਲਾ

ਮੈਂ “ਸਿੱਧੂ ਮੂਸੇ ਵਾਲਾ”,
ਮੈਨੂੰ ਦੱਬਣਾ ਝੁਕਣਾ ਆਉਂਦਾ ਨਹੀ,
ਤੁਸੀਂ ਲੰਡੂਆ ਨੂੰ Godfather ਮੰਨਦੇ ਹੋ,
ਮੈਂ ਜਣੇ ਖਣੇ ਨੂੰ Godfather ਬਣਾਉਂਦਾ ਨਹੀ

ਮੈਂ “ਸਿੱਧੂ ਮੂਸੇ ਵਾਲਾ” ,
ਮੈਂਥੋਂ ਸੱਚ ਦਾ ਸਾਥ ਨਹੀ ਛੱਡ ਹੁੰਦਾ,
ਤੁਸੀਂ ਦੋਗ਼ਲੇ ਪਨ ਦੇ ਆਦੀ ਹੋ,
ਮੈਨੂੰ ਥੁੱਕ ਕੇ ਚੱਟਣਾ ਆਉਂਦਾ ਨਹੀ,

ਮੈਂ “ਸਿੱਧੂ ਮੂਸੇ ਵਾਲਾ”
ਮੈਂ ਨਸ਼ਿਆ ਦਾ ਪ੍ਰਹੇਜ਼ੀ ਹਾਂ,
ਤੁਸੀਂ ਗੀਤ ਬਣਾਉਂਦੇ ਨਸ਼ਿਆ ਤੇ,
ਗਲਤ ਕੰਮ ਤੇ ਮੈਂ youth ਨੂੰ ਲਾਉਂਦਾ ਨਹੀ,

ਮੈਂ “ਸਿੱਧੂ ਮੂਸੇ ਵਾਲਾ”
ਦੌਲਤ ਸ਼ੋਹਰਤ ਮੇਰੇ ਕੋਲ ਵੀ ਬੜੀ,
ਤੁਸੀਂ ਕੌਠੀਆ ਕਾਰਾਂ ਲੈ ਬੁੱਕਦੇ,
ਪਰ ਮੈਨੂੰ ਦਿਖਾਵਾ ਆਉਂਦਾ ਨਹੀ,

ਮੈਂ “ਸਿੱਧੂ ਮੂਸੇ ਵਾਲਾ”
Down to earth ਰੂਟ ਮੇਰਾ,
ਤੁਹਾਡੀ ਲ਼ੱਚਰਤਾ ਹੀ ਉਪਲੱਬਧੀ ਹੈ,
ਮੈਂ ਸਿਰਾਂ ਤੋਂ ਚੁੰਨੀਆਂ ਲਹਾਉਂਦਾ ਨਹੀ,

ਮੈਂ “ਸਿੱਧੂ ਮੂਸੇ ਵਾਲਾ”
ਮੈਂ Last ride ਵੀ ਗਾ ਚਲਿਆ,
Leek ਤੁਸੀਂ ਕਰਦੇ ਰਹਿਣਾ,
ਮੁੱੜ ਕੇ ਮੈਂ ਵਾਪਿਸ ਆਉਂਦਾ ਨਹੀ,
ਮੁੱੜ ਕੇ ਮੈਂ ਵਾਪਿਸ ਆਉਂਦਾ ਨਹੀ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top