ਪਾਠਕ ਪ੍ਰਦੀਪ
Member
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਕਹਿੰਦੇ ਇੱਹ ਹਕੂਮਤਾਂ ਦੇ ਫਰਮਾਨ ਨੇ,
ਬੱਚੇ, ਬੁੱਢੇ, ਜਵਾਨ ਸਾਰੇ ਹੀ ਮਾਰ ਤੇ,
ਬਿਨ ਪੁੱਛਿਆ ਮੋਤ ਦੇ ਘਾਟ ਉਤਾਰ ਤੇ,
ਔਖੇ ਹੋ ਕੇ ਨਿਕਲੇ ਕਿੰਨੇ ਹੀ ਪ੍ਰਾਣ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਬੇਕਸੂਰ, ਮਜ਼ਲੂਮਾਂ ਉੱਤੇ ਵਾਰ ਕਰ ਤਾ,
ਸੁੱਤੇ ਹੋਇਆ ਦੇ ਘਰ ਬੰਬ ਧਰ ਤਾ,
ਹੱਸਦੀ ਵੱਸਦੀ ਜਿੰਦਗੀ ਤਬਾਹ ਹੋ ਗਈ,
ਪਲਾਂ ਚ ਮਿੱਟੀ ਵਿੱਚ ਫਨਾਹ ਹੋ ਗਈ,
ਘਰੋਂ ਘਰੀਂ ਬਣ ਗਏ ਸ਼ਮਸ਼ਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਕਿਸੇ ਦਾ ਕਸੂਰ, ਕਿਸੇ ਉੱਤੇ ਕੱਢ ਤਾ,
ਇਨਸਾਨੀਅਤ ਦਾ ਬੂਟਾ ਜੜੋ ਵੱਡ ਤਾ,
ਕਾਇਨਾਤ ਕਹਿੰਦੀ ਇੱਹ ਹੋ ਕੀ ਰਿਹਾ,
ਮਨੁੱਖ ਇੱਹ ਸਭ ਬੋਅ ਕੀ ਰਿਹਾ,
ਧਰਤੀ ਦੇ ਨਾਲ ਨਾਲ ਕੰਬੇ ਆਸਮਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਖੂਨੀ ਖੇਡ ਖੇਡਣੋ ਇੱਹ ਨਾ ਡਰਦੇ,
ਖੋਫ ਖੁਦਾਂ ਦਾ ਇੱਹ ਨਾ ਕਰਦੇ,
ਹੱਦਾਂ, ਸਰਹੱਦਾਂ ਵਿੱਚ ਵੰਡ ਛੱਡਿਆ,
ਬਾਰੂਦ ਨਾਲ ਸਭ ਬੰਨ ਛੱਡਿਆ,
ਪਾਠਕ ਬਣੀ ਬੈਠੇ ਇੱਹ ਖੁਦ ਭਗਵਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਪਾਠਕ ਪ੍ਰਦੀਪ
ਹੁਸ਼ਿਆਰਪੁਰ
ਕਹਿੰਦੇ ਇੱਹ ਹਕੂਮਤਾਂ ਦੇ ਫਰਮਾਨ ਨੇ,
ਬੱਚੇ, ਬੁੱਢੇ, ਜਵਾਨ ਸਾਰੇ ਹੀ ਮਾਰ ਤੇ,
ਬਿਨ ਪੁੱਛਿਆ ਮੋਤ ਦੇ ਘਾਟ ਉਤਾਰ ਤੇ,
ਔਖੇ ਹੋ ਕੇ ਨਿਕਲੇ ਕਿੰਨੇ ਹੀ ਪ੍ਰਾਣ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਬੇਕਸੂਰ, ਮਜ਼ਲੂਮਾਂ ਉੱਤੇ ਵਾਰ ਕਰ ਤਾ,
ਸੁੱਤੇ ਹੋਇਆ ਦੇ ਘਰ ਬੰਬ ਧਰ ਤਾ,
ਹੱਸਦੀ ਵੱਸਦੀ ਜਿੰਦਗੀ ਤਬਾਹ ਹੋ ਗਈ,
ਪਲਾਂ ਚ ਮਿੱਟੀ ਵਿੱਚ ਫਨਾਹ ਹੋ ਗਈ,
ਘਰੋਂ ਘਰੀਂ ਬਣ ਗਏ ਸ਼ਮਸ਼ਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਕਿਸੇ ਦਾ ਕਸੂਰ, ਕਿਸੇ ਉੱਤੇ ਕੱਢ ਤਾ,
ਇਨਸਾਨੀਅਤ ਦਾ ਬੂਟਾ ਜੜੋ ਵੱਡ ਤਾ,
ਕਾਇਨਾਤ ਕਹਿੰਦੀ ਇੱਹ ਹੋ ਕੀ ਰਿਹਾ,
ਮਨੁੱਖ ਇੱਹ ਸਭ ਬੋਅ ਕੀ ਰਿਹਾ,
ਧਰਤੀ ਦੇ ਨਾਲ ਨਾਲ ਕੰਬੇ ਆਸਮਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਖੂਨੀ ਖੇਡ ਖੇਡਣੋ ਇੱਹ ਨਾ ਡਰਦੇ,
ਖੋਫ ਖੁਦਾਂ ਦਾ ਇੱਹ ਨਾ ਕਰਦੇ,
ਹੱਦਾਂ, ਸਰਹੱਦਾਂ ਵਿੱਚ ਵੰਡ ਛੱਡਿਆ,
ਬਾਰੂਦ ਨਾਲ ਸਭ ਬੰਨ ਛੱਡਿਆ,
ਪਾਠਕ ਬਣੀ ਬੈਠੇ ਇੱਹ ਖੁਦ ਭਗਵਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਪਾਠਕ ਪ੍ਰਦੀਪ
ਹੁਸ਼ਿਆਰਪੁਰ