ਤੈਨੂੰ ਪਾਉਣ ਲਈ ਮੈ

Yaar Punjabi

Prime VIP
ਰਿਸਤਾ ਗੂੜਾ ਟੁੱਟ ਚੱਲਿਆ
ਦੁੱਖ ਤਾ ਹੋਣਾ ਹੀ ਸੀ
ਅੱਖੀਆ ਚ ਵੱਸਦਾ ਸੱਜਣ ਛੱਡ ਚੱਲਿਆ
ਅੱਖੀਆ ਨੇ ਤਾ ਰੋਣਾ ਹੀ ਸੀ
ਤੇਰੀਆ ਅੱਖੀਆ ਦਾ ਤੇ ਹੁਸਨ ਦਾ ਵਾਰ ਤਾ ਦਿਲ ਸਹਿ ਜਾਦਾ ਏ
ਪਰ ਤੇਰੇ ਜੀਭਾ ਦੇ ਵਾਰ ਨੇ ਤਾ ਦਿਲ ਤੜਫਾਉਣਾ ਹੀ ਸੀ
ਬੜੀਆ ਰੀਝਾ ਨਾਲ ਯਾਰ ਬਣਾਇਆ ਸੀ ਤੈਂਨੂੰ
ਤਾਹੀਉ ਰੁੱਸੀ ਨੂੰ ਤਾ ਮਨਾਉਣਾ ਹੀ ਸੀ
ਤੇਰਾ ਪਿਆਰ ਕਮਜੋਰੀ ਮੇਰੀ ਬਣ ਚੱਲਿਆ ਸੀ
ਤੇ ਕਮਜੋਰੀ ਨੇ ਤਾ ਆਖਿਰ ਮਾਰ ਮੁਕਾਉਣਾ ਹੀ ਸੀ
ਜਿੰਦਗੀ ਸਾਰੀ ਭੱਜਦਾ ਰਿਹਾ ਪਰਛਾਵੇ ਪਿੱਛੇ
ਤੇ ਇਸ ਦੋੜ ਨੇ ਤਾ ਆਖਿਰ ਥਕਾਉਣਾ ਹੀ ਸੀ
ਤੈਨੂੰ ਪਾਉਣ ਲਈ ਮੈ ਲੜਿਆ ਵੀ ਤਕਦੀਰ ਨਾਲ
ਤੇ ਤਕਦੀਰ ਨੇ ਤਾ ਆਖਿਰ ਮਨਦੀਪ ਹਰਾਉਣਾ ਹੀ ਸੀ
 
Top